44.3 C
Patiāla
Tuesday, May 21, 2024

ਸੁਨਾਮ: ਭਗਵੰਤ ਮਾਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਦੋ ਬੇਰੁਜ਼ਗਾਰ ਅਧਿਆਪਕ ਮੋਬਾਈਲ ਟਾਵਰ ’ਤੇ ਚੜ੍ਹੇ

Must read


ਬੀਰ ਇੰਦਰ ਸਿੰਘ ਬਨਭੌਰੀ,

ਸੁਨਾਮ ਉਧਮ ਸਿੰਘ ਵਾਲਾ, 31 ਜੁਲਾਈ

ਪੀਟੀਆਈ 646 ਬੇਰੁਜ਼ਗਾਰ ਯੂਨੀਅਨ ਦੇ ਵਰਕਰਾਂ ਨੂੰ ਪੁਲੀਸ ਨੇ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਰੋਹ ਵਿਚ ਆਏ ਜਥੇਬੰਦੀ ਦੇ ਦੋ ਮੈਂਬਰ ਸਥਾਨਕ ਕਚਹਿਰੀਆਂ ਸਾਹਮਣੇ ਮੋਬਾਈਲ ਟਾਵਰ ਉੱਤੇ ਚੜ੍ਹ ਗਏ। ਇਸ ਮੌਕੇ ਮੌਜੂਦ ਕ੍ਰਿਸ਼ਨ ਸਿੰਘ ਨਾਭਾ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਵਿਚ ਪੀਟੀਆਈ ਅਧਿਆਪਕਾਂ ਦੀਆਂ 646 ਆਸਾਮੀਆਂ ਲਈ ਮੌਕੇ ਦੀ ਬਾਦਲ ਸਰਕਾਰ ਵੱਲੋਂ ਇਸ਼ਤਿਹਾਰ ਕੱਢਿਆ ਗਿਆ ਸੀ।

ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਂਦੀ ਹੋਈ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਤੱਕ ਲਗਾਤਾਰ ਚਾਰ ਮੁੱਖ ਮੰਤਰੀ ਪੰਜਾਬ ਦੀ ਸੱਤਾ ਵਿੱਚ ਆਏ ਪਰ ਇਨ੍ਹਾਂ ਪੀਟੀਆਈ ਬੇਰੁਜ਼ਗਾਰ ਅਧਿਆਪਕਾਂ ਦੀ ਨਹੀਂ ਸੁਣੀ ਗਈ। ਇਸ ਮੌਕੇ ਵਕੀਲ ਰਾਮ ਮਾਨਸਾ ਅਤੇ ਅੰਗਰੇਜ ਸਿੰਘ ਮਾਨਸਾ ਟਾਵਰ ’ਤੇ ਚੜ੍ਹ ਗਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।





News Source link

- Advertisement -

More articles

- Advertisement -

Latest article