41.2 C
Patiāla
Sunday, May 19, 2024

ਸ੍ਰੀਲੰਕਾ: 100 ਦਿਨਾਂ ਮਗਰੋਂ ਅੱਜ ਮੁੜ ਖੁੱਲ੍ਹੇਗਾ ਰਾਸ਼ਟਰਪਤੀ ਸਕੱਤਰੇਤ

Must read


ਕੋਲੰਬੋ, 24 ਜੁਲਾਈ

ਸ੍ਰੀਲੰਕਾ ਦਾ ਰਾਸ਼ਟਰਪਤੀ ਸਕੱਤਰੇਤ, ਜਿਸ ’ਤੇ ਜੁਲਾਈ ਦੇ ਸ਼ੁਰੂ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਸੀ, ਸੋਮਵਾਰ ਤੋਂ ਸਖ਼ਤ ਸੁਰੱਖਿਆ ਹੇਠ ਮੁੜ ਕੰਮਕਾਜ ਲਈ ਖੁੱਲ੍ਹ ਜਾਵੇਗਾ। ‘ਸੰਡੇ ਟਾਈਮਜ਼’ ਦੀ ਰਿਪੋਰਟ ’ਚ ਇਕ ਸੀਨੀਅਰ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਸਕੱਤਰੇਤ ਨੂੰ ਤਿਆਰ ਕਰਨ ਲਈ ਹਫ਼ਤੇ ਦੇ ਅਖੀਰ ’ਚ ਸਫ਼ਾਈ ਅਤੇ ਮੁਰੰਮਤ ਦਾ ਕੰਮ ਕਰਵਾਇਆ ਗਿਆ। ਸੁਰੱਖਿਆ ਬਲਾਂ ਨੇ ਸਕੱਤਰੇਤ ਦੇ ਸਾਹਮਣੇ ਗਾਲੇ ਰੋਡ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਪ੍ਰਦਰਸ਼ਨ ਕਾਰਨ ਗੋਟਾਬਾਯਾ ਰਾਜਪਕਸੇ ਨੂੰ ਮੁਲਕ ਛੱਡ ਕੇ ਭੱਜਣਾ ਪਿਆ ਸੀ ਅਤੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀ ਸ਼ਨਿਚਰਵਾਰ ਨੂੰ ਰਾਸ਼ਟਰਪਤੀ ਸਕੱਤਰੇਤ ਤੋਂ ਕਰੀਬ 100 ਮੀਟਰ ਦੂਰ ਰਹੇ ਅਤੇ ਦਿਨ ਵੇਲੇ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਕੁਝ ਪ੍ਰਦਰਸ਼ਨਕਾਰੀਆਂ ਨੂੰ ਕ੍ਰਿਕਟ ਖੇਡਦਿਆਂ ਦੇਖਿਆ ਗਿਆ। ਅੰਦੋਲਨ ਦੌਰਾਨ ਰਾਸ਼ਟਰਪਤੀ ਸਕੱਤਰੇਤ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਉਸ ਦੀ ਮੁਰੰਮਤ ਦੀ ਲੋੜ ਹੈ। ਪੁਲੀਸ ਮੀਡੀਆ ਤਰਜਮਾਨ ਐੱਸਐੱਸਪੀ ਨਿਹਾਲ ਥਲਦੁਵਾ ਨੇ ਕਿਹਾ ਕਿ ਰਾਸ਼ਟਰਪਤੀ ਦਫ਼ਤਰ ਇਕ ਵਿਆਪਕ ਪ੍ਰਣਾਲੀ ਦਾ ਹਿੱਸਾ ਹੈ ਜਿਸ ਰਾਹੀਂ ਰਾਸ਼ਟਰਪਤੀ ਆਪਣੇ ਫਰਜ਼ਾਂ ਦਾ ਪਾਲਣ ਕਰਦੇ ਹਨ ਅਤੇ ਕੰਪਲੈਕਸ ਨੂੰ ਫੌਰੀ ਖੋਲ੍ਹੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਭਵਨ ਅਤੇ ਟੈਂਪਲ ਟ੍ਰੀ ਸਥਿਤ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਤੋਂ ਪ੍ਰਾਚੀਨ ਸਮੇਤ ਕਈ ਬੇਸ਼ਕੀਮਤੀ ਵਸਤਾਂ ਗਾਇਬ ਹਨ। ਉਨ੍ਹਾਂ ਕਿਹਾ ਕਿ ਪੁਰਾਤੱਤਵ ਸਮੇਤ ਹੋਰ ਵਿਭਾਗਾਂ ਦੀ ਸਹਾਇਤਾ ਨਾਲ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article