31.2 C
Patiāla
Tuesday, May 14, 2024

ਕੁਸ਼ਤੀ: ਡੈਲਟਾ ਪੁਲੀਸ ਦੇ ਜੱਸੀ ਸਹੋਤਾ ਨੇ ਸੋਨ ਤਗ਼ਮਾ ਜਿੱਤਿਆ

Must read


ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਡੈਲਟਾ ਪੁਲੀਸ ਦੇ ਜੱਸੀ ਸਹੋਤਾ ਨੇ ਹਾਲੈਂਡ ਵਿੱਚ ਵਿਸ਼ਵ ਪੁਲੀਸ ਅਤੇ ਫਾਇਰਮੈਨ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ। ਸਰੀ ਵਿੱਚ ਰਹਿੰਦੇ ਜੱਸੀ ਦੇ ਚਾਚੇ ਲੱਕੀ ਸਹੋਤਾ ਨੇ ਕਿਹਾ ਕਿ ਖੇਡ ਪ੍ਰਾਪਤੀਆਂ ਜਿੱਥੇ ਵਿਅਕਤੀ ਲਈ ਫਖਰ ਬਣਦੀਆਂ ਹਨ, ਉੱਥੇ ਦੇਸ਼ ਅਤੇ ਕੌਮ ਦਾ ਸਿਰ ਵੀ ਉੱਚਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੱਸੀ ਡੈਲਟਾ ਪੁਲੀਸ ਵਿੱਚ ਮੁਲਾਜ਼ਮ ਹੈ ਤੇ ਵਿਸ਼ਵ ਕੁਸ਼ਤੀ ਮੁਕਾਬਲਿਆਂ ਤੋਂ ਚਾਰ ਦਿਨ ਪਹਿਲਾਂ ਹੀ ਉਹ ਵਿਆਹ ਬੰਧਨ ਵਿੱਚ ਬੱਝਿਆ ਸੀ। ਉਸ ਨੇ ਵਿਸ਼ਵ ਚੈਂਪੀਅਨ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।





News Source link

- Advertisement -

More articles

- Advertisement -

Latest article