40.6 C
Patiāla
Saturday, May 11, 2024

ਆਕਾਸ਼ ਏਅਰ 7 ਅਗਸਤ ਤੋਂ ਸ਼ੁਰੂ ਕਰੇਗੀ ਵਪਾਰਕ ਉਡਾਣਾਂ

Must read


ਨਵੀਂ ਦਿੱਲੀ, 22 ਜੁਲਾਈ

ਨਵੀਂ ਏਅਰਲਾਈਨ ਆਕਾਸ਼ ਏਅਰ ਦੀਆਂ ਵਪਾਰਕ ਉਡਾਣਾਂ 7 ਅਗਸਤ ਤੋਂ ਮੁੰਬਈ-ਅਹਿਮਦਾਬਾਦ ਮਾਰਗ ’ਤੇ ਸ਼ੁਰੂ ਹੋਣਗੀਆਂ। ਪਹਿਲੀ ਉਡਾਣ ਬੋਇੰਗ 737 ਮੈਕਸ ਭਰੇਗਾ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ 7 ਅਗਸਤ ਤੋਂ ਮੁੰਬਈ-ਅਹਿਮਦਾਬਾਦ ਮਾਰਗ ’ਤੇ 28 ਹਫ਼ਤਾਵਰੀ ਉਡਾਣਾਂ ਸ਼ੁਰੂ ਹੋਣਗੀਆਂ, ਜਿਨ੍ਹਾਂ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਏਅਰਲਾਈਨ ਬੰਗਲੁਰੂ-ਕੋਚੀ ਮਾਰਗ ’ਤੇ 13 ਅਗਸਤ ਤੋਂ ਉਡਾਣਾਂ ਸ਼ੁਰੂ ਕਰੇਗੀ। ਅਕਾਸਾ ਏਅਰ ਦੇ ਸਹਿ-ਸੰਸਥਾਪਕ ਅਤੇ ਮੁੱਖ ਵਪਾਰਕ ਅਧਿਕਾਰੀ ਪ੍ਰਵੀਨ ਅਈਅਰ ਨੇ ਕਿਹਾ, ‘‘ਅਸੀਂ ਅਤਿ-ਆਧੁਨਿਕ ਬੋਇੰਗ 737 ਮੈਕਸ ਨਾਲ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਹਵਾਈ ਉਡਾਣਾਂ ਸ਼ੁਰੂ ਕਰ ਰਹੇ ਹਾਂ। ਅਸੀਂ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਦਿਆਂ ਹੌਲੀ-ਹੌਲੀ ਹੋਰ ਸ਼ਹਿਰਾਂ ਵਿੱਚ ਵੀ ਜਲਦੀ ਵਪਾਰਕ ਉਡਾਣਾਂ ਸ਼ੁਰੂ ਕਰਾਂਗੇ।’’ -ਪੀਟੀਆਈ



News Source link

- Advertisement -

More articles

- Advertisement -

Latest article