41.4 C
Patiāla
Monday, May 6, 2024

ਇਟਲੀ: ਦਰਾਗੀ ਨੇ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਸ਼ਰਤਾਂ ਰੱਖੀਆਂ

Must read


ਰੋਮ: ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਮਿਲ ਰਿਹਾ ਸਮਰਥਨ ਬੇਮਿਸਾਲ ਹੈ ਤੇ ਉਹ ਅਸਤੀਫ਼ੇ ਦੀ ਪੇਸ਼ਕਸ਼ ਵਾਪਸ ਲੈਣ ਜਾਂ ਨਾਂ ਲੈਣ ਬਾਰੇ ਵਿਚਾਰ ਕਰਨਗੇ। ਦਰਾਗੀ ਨੇ ਗੱਠਜੋੜ ਸਰਕਾਰ ਵਿਚ ਸ਼ਾਮਲ ਭਾਈਵਾਲ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਵਾਪਸ ਆਉਣ। ਜ਼ਿਕਰਯੋਗ ਹੈ ਕਿ ਇਕ ਅਹਿਮ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ ਸੀ, ਜਿਸ ਮਗਰੋਂ ਪ੍ਰਧਾਨ ਮੰਤਰੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇ ਗੱਠਜੋੜ ਦੀਆਂ ਮੈਂਬਰ ਧਿਰਾਂ ਮੁੜ ਇਕਜੁੱਟ ਹੋਣ ਬਾਰੇ ਕੋਈ ਸਮਝੌਤਾ ਕਰਦੀਆਂ ਹਨ ਤਾਂ ਉਹ ਪ੍ਰਧਾਨ ਮੰਤਰੀ ਬਣੇ ਰਹਿਣ ਬਾਰੇ ਸੋਚ ਸਕਦੇ ਹਨ। -ਏਪੀ      





News Source link

- Advertisement -

More articles

- Advertisement -

Latest article