37 C
Patiāla
Tuesday, April 30, 2024

ਵਿਸ਼ਵ ਚੈਂਪੀਅਨਸ਼ਿਪ: ਸਟੀਪਲਚੇਜ਼ ’ਚ ਅਵਿਨਾਸ਼ 11ਵੇਂ ਸਥਾਨ ’ਤੇ

Must read


ਯੁਜੀਨ: ਭਾਰਤ ਦਾ ਅਵਿਨਾਸ਼ ਸਾਬਲੇ ਇੱਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਚੌਥੇ ਦਿਨ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਫਾਈਨਲ ਵਿੱਚ 8:31:75 ਦੇ ਸਮੇਂ ਨਾਲ 11ਵੇਂ ਸਥਾਨ ’ਤੇ ਰਿਹਾ। ਉਸ ਦਾ ਨਿੱਜੀ ਸਰਬੋਤਮ ਸਮਾਂ 8:12:48 ਹੈ। ਮੋਰਾਕੋ ਦੇ ਓਲੰਪਿਕ ਚੈਂਪੀਅਨ ਸੋਫੀਅਨ ਏਲ ਬਕਾਲੀ ਨੇ 8:25.13 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ, ਇਥੋਪੀਆ ਦੇ ਲਾਮੇਚਾ ਗਿਰਮਾ ਨੇ 7:58.68 ਸਕਿੰਟ ਨਾਲ ਚਾਂਦੀ ਅਤੇ ਕੀਨੀਆ ਦੇ ਕੋਨਸੇਸਲਸ ਕਿਪਰੂਤੋ ਨੇ 8:27:92 ਸਕਿੰਟ ਦੇ ਸਮੇਂ ਨਾਲ ਕਾਂਸੇ ਦਾ ਤਗਮਾ ਜਿੱਤਿਆ। ਸਾਬਲੇ ਨੇ 8:18:75 ਸਕਿੰਟ ਦੇ ਸਮੇਂ ਨਾਲ ਹੀਟ ਨੰਬਰ ਤਿੰਨ ਵਿੱਚ ਤੀਜਾ ਅਤੇ ਕੁੱਲ ਮਿਲਾ ਕੇ ਸੱਤਵਾਂ ਸਥਾਨ ਹਾਸਲ ਕਰ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। -ਪੀਟੀਆਈ





News Source link

- Advertisement -

More articles

- Advertisement -

Latest article