41.6 C
Patiāla
Saturday, May 18, 2024

ਖੱਤਰੀ ਮਹਾ ਸਭਾ ਦੀ ਮੀਟਿੰਗ ’ਚ ਲਏ ਅਹਿਮ ਫ਼ੈਸਲੇ

Must read


ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 19 ਜੁਲਾਈ

ਖੱਤਰੀ ਮਹਾ ਸਭਾ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਰੋਟਰੀ ਕੇਂਦਰ ’ਚ ਚੇਅਰਮੈਨ ਰਘੁਵਿੰਦਰ ਪਾਲ ਜਲੂਰੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਭਾ ਦੇ ਸਮਾਜਿਕ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ।

ਇਸ ਮੌਕੇ ਸ੍ਰੀ ਜਲੂਰੀਆ ਨੇ ਕਿਹਾ ਕਿ ਇਹ ਇੱਕ ਗ਼ੈਰ ਰਾਜਨੀਤਿਕ ਸੰਸਥਾ ਹੈ ਜੋ ਸਮਾਜਿਕ ਕੰਮਾਂ ’ਚ ਵੱਧ-ਚੜ੍ਹ ਕੇ ਕੰਮ ਕਰ ਰਹੀ ਹੈ। ਸਭਾ ਵੱਲੋਂ ‘ਬੂਟੇ ਲਗਾਓ ਵਾਤਾਵਰਣ ਬਚਾਓ’ ਮੁਹਿੰਮ _ਚ ਵੀ ਹਿੱਸਾ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ 24 ਜੁਲਾਈ ਨੂੰ ਟ੍ਰੀ-ਪਲਾਂਟੇਸ਼ਨ ਡ੍ਰਾਈਵ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਦਾ ਸਨਮਾਨ ਕੀਤਾ ਗਿਆ। ਅੰਤ ’ਚ ਸਭਾ ਦੇ ਪ੍ਰਧਾਨ ਮੁਕੇਸ਼ ਘਈ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪ੍ਰਸਤ ਵੇਦ ਪ੍ਰਕਾਸ਼ ਸ਼ਾਹੀ, ਰਘੁਬਿੰਦਰ ਪਾਲ ਜਲੂਰੀਆ, ਰਤਨ ਲਾਲ ਵੋਹਰਾ, ਮੋਹਨ ਲਾਲ ਸੇਤੀਆ, ਉਮੇਸ਼ ਟੰਡਨ, ਦੀਪਕ ਮਲਹੋਤਰਾ, ਓਮ ਪ੍ਰਕਾਸ਼ ਸੂਦ, ਰਾਜਨ ਕੱਕੜ, ਸ਼ੁਭ ਖੁੱਲਰ, ਰਾਕੇਸ਼ ਘਈ, ਪਵਨ ਜਲੂਰੀਆ, ਦੀਪਕ ਭਾਰਤੀ, ਅਮਿਤ ਭਾਂਬਰੀ, ਕਮਲ ਟਕਿਆਰ ਹਾਜ਼ਰ ਸਨ।





News Source link

- Advertisement -

More articles

- Advertisement -

Latest article