43.6 C
Patiāla
Thursday, May 16, 2024

ਇੱਕ ਰੋਜ਼ਾ ਦਰਜਾਬੰਦੀ: ਤੀਜੇ ਸਥਾਨ ’ਤੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ

Must read


ਦੁਬਈ: ਭਾਰਤ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਜਿੱਤ ਕੇ ਆਈਸੀਸੀ ਵੱਲੋਂ ਅੱਜ ਜਾਰੀ ਕੀਤੀ ਗਈ ਤਾਜ਼ਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਤੀਜੇ ਸਥਾਨ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਿਸ਼ਭ ਪੰਤ ਦੇ ਪਹਿਲੇ ਇੱਕ ਰੋਜ਼ਾ ਸੈਂਕੜੇ ਅਤੇ ਹਾਰਦਿਕ ਪਾਂਡਿਆ ਦੀ ਹਰਫਨਮੌਲਾ ਖੇਡ ਦੀ ਬਦੌਲਤ ਭਾਰਤ ਨੇ ਤੀਜੇ ਇੱਕ ਰੋਜ਼ਾ ਮੁਕਾਬਲੇ ਵਿੱਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤੀ ਹੈ। ਦਰਜਾਬੰਦੀ ਵਿੱਚ ਭਾਰਤ ਦੇ 109 ਰੇਟਿੰਗ ਅੰਕ ਹਨ, ਜੋ ਚੌਥੇ ਸਥਾਨ ’ਤੇ ਕਾਬਜ਼ ਪਾਕਿਸਤਾਨ (106 ਅੰਕ) ਤੋਂ ਤਿੰਨ ਅੰਕ ਜ਼ਿਆਦਾ ਹਨ। ਨਿਊਜ਼ੀਲੈਂਡ 128 ਅੰਕਾਂ ਨਾਲ ਸਿਖਰ ’ਤੇ ਹੈ ਜਦਕਿ ਇੰਗਲੈਂਡ 121 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article