31.7 C
Patiāla
Friday, May 3, 2024

ਅੱਜ ਤੋਂ ਮਹਿੰਗੀਆਂ ਹੋਣਗੀਆਂ ਕਈ ਖੁਰਾਕੀ ਵਸਤਾਂ

Must read


ਨਵੀਂ ਦਿੱਲੀ, 17 ਜੁਲਾਈ

ਵਸਤਾਂ ਤੇ ਸੇਵਾਵਾਂ ਟੈਕਸ (ਜੀਐੱਸਟੀ) ਕੌਂਸਲ ਦੇ ਫ਼ੈਸਲੇ ਲਾਗੂ ਹੋਣ ਮਗਰੋਂ ਭਲਕੇ 18 ਜੁਲਾਈ ਤੋਂ ਕਈ ਖੁਰਾਕੀ ਵਸਤਾਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ’ਚੋਂ ਪਹਿਲਾਂ ਤੋਂ ਪੈਕਡ ਅਤੇ ਲੇਬਲ ਵਾਲੇ ਖੁਰਾਕ ਪਦਾਰਥ ਜਿਵੇਂ ਆਟਾ, ਪਨੀਰ ਤੇ ਦਹੀਂ ਸ਼ਾਮਲ ਹਨ ਜਿਨ੍ਹਾਂ ’ਤੇ ਪੰਜ ਫੀਸਦ ਜੀਐੱਸਟੀ ਦੇਣਾ ਪਵੇਗਾ। ਇਸੇ ਤਰ੍ਹਾਂ ਹਸਪਤਾਲ ਦੇ ਪੰਜ ਹਜ਼ਾਰ ਰੁਪਏ ਤੋਂ ਵੱਧ ਕਿਰਾਏ ਵਾਲੇ ਕਮਰਿਆਂ ਲਈ ਵੀ ਪੰਜ ਫੀਸਦ ਜੀਐੱਸਟੀ ਦੇਣਾ ਪਵੇਗਾ। ਇਸ ਤੋਂ ਇਲਾਵਾ ਇੱਕ ਹਜ਼ਾਰ ਰੁਪਏ ਰੋਜ਼ਾਨਾ ਤੋਂ ਘੱਟ ਕਿਰਾਏ ਵਾਲੇ ਹੋਟਲ ਦੇ ਕਮਰਿਆਂ, ਮੈਪ ਤੇ ਚਾਰਟ/ਐਟਲਸ ’ਤੇ 12 ਫੀਸਦ ਜਦਕਿ ਟੈਟਰਾ ਪੈਕ ਤੇ ਬੈਂਕ ਵੱਲੋਂ ਜਾਰੀ ਹੋਣ ਵਾਲੇ ਚੈੱਕਾਂ ’ਤੇ 18 ਫੀਸਦ ਜੀਐੱਸਟੀ ਲਾਇਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪ੍ਰਧਾਨਗੀ ਹੇਠਲੀ ਜੀਐੱਸਟੀ ਕੌਂਸਲ ਨੇ ਪਿਛਲੇ ਦਿਨੀਂ ਆਪਣੀ ਮੀਟਿੰਗ ਦੌਰਾਨ ਇਸ ਸਬੰਧੀ ਫ਼ੈਸਲਾ ਲਿਆ ਸੀ। ਕੌਂਸਲ ਵੱਲੋਂ ਗਏ ਫ਼ੈਸਲੇ ਅਨੁਸਾਰ ਪ੍ਰਿਟਿੰਗ, ਰਾਈਟਿੰਗ/ਡਰਾਇੰਗ ਵਾਲੀ ਸਿਆਹੀ, ਧਾਰਦਾਰ ਚਾਕੂ, ਪੈਂਸਿਲ, ਸ਼ਾਰਪਨਰ, ਐੱਲਈਡੀ ਲੈਂਪ, ਡਰਾਇੰਗ ਤੇ ਮਾਰਕਿੰਗ ਕਰਨ ਵਾਲੇ ਉਤਪਾਦਾਂ ’ਤੇ ਜੀਐੱਸਟੀ 12 ਫੀਸਦ ਤੋਂ ਵਧਾ ਕੇ 18 ਫੀਸਦ ਕਰ ਦਿੱਤਾ ਗਿਆ ਹੈ। ਸੌਰ ਊਰਜਾ ਦੀ ਮਦਦ ਨਾਲ ਪਾਣੀ ਗਰਮ ਕਰਨ ਵਾਲੇ ਹੀਟਰਾਂ ’ਤੇ ਹੁਣ 12 ਫੀਸਦ ਜੀਐੱਸਟੀ ਲੱਗੇਗਾ ਜੋ ਕਿ ਪਹਿਲਾਂ ਪੰਜ ਫੀਸਦ ਲੱਗਦਾ ਸੀ। ਸੜਕ, ਪੁਲ, ਰੇਲਵੇ, ਮੈਟਰੋ, ਸੀਵਰੇਜ ਟਰੀਟਮੈਂਟ ਪਲਾਂਟ ਆਦਿ ਜਾਰੀ ਹੋਣ ਵਾਲੇ ਠੇਕਿਆਂ ’ਤੇ ਹੁਣ 18 ਫੀਸਦ ਜੀਐੱਸਟੀ ਲੱਗੇਗਾ ਜੋ ਹੁਣ ਤੱਕ 12 ਫੀਸਦ ਸੀ। ਹਾਲਾਂਕਿ ਰੋਪਵੇਅ ਰਾਹੀਂ ਵਸਤਾਂ ਤੇ ਮੁਸਾਫ਼ਰਾਂ ਦੀ ਆਵਾਜਾਈ ਅਤੇ ਸਰਜਰੀ ਨਾਲ ਜੋੜ ਕੁਝ ਉਪਕਰਨਾਂ ’ਤੇ ਟੈਕਸ ਦੀ ਦਰ 12 ਫੀਸਦ ਤੋਂ ਘਟਾ ਕੇ 5 ਫੀਸਦ ਕੀਤੀ ਗਈ ਹੈ। ਟਰੱਕ, ਵਸਤਾਂ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨ ਜਿਨ੍ਹਾਂ ’ਚ ਈਂਧਣ ਦੀ ਲਾਗਤ ਸ਼ਾਮਲ ਹੈ, ’ਤੇ ਹੁਣ 18 ਦੀ ਥਾਂ 12 ਫੀਸਦ ਜੀਐੱਸਟੀ ਲੱਗੇਗਾ। ਆਰਬੀਆਈ, ਆਈਆਰਡੀਏ ਤੇ ਸੇਬੀ ਵਰਗੇ ਅਦਾਰਿਆਂ ਦੀਆਂ ਸੇਵਾਵਾਂ ’ਤੇ 18 ਫੀਸਦ ਜੀਐੱਸਟੀ ਲੱਗੇਗਾ ਅਤੇ ਰਿਹਾਇਸ਼ੀ ਇਮਾਰਤਾਂ ਕਾਰੋਬਾਰੀ ਇਕਾਈਆਂ ਨੂੰ ਕਿਰਾਏ ’ਤੇ ਦੇਣ ’ਤੇ ਵੀ 18 ਫੀਸਦ ਟੈਕਸ ਦੇਣਾ ਪਵੇਗਾ। ਬੈਟਰੀ ਜਾਂ ਬੈਟਰੀ ਤੋਂ ਬਿਨਾਂ ਇਲੈਕਟ੍ਰਿਕ ਵਾਹਨਾਂ ’ਤੇ ਰਿਹਾਇਤੀ ਪੰਜ ਫੀਸਦ ਜੀਐੱਸਟੀ ਬਣਿਆ ਰਹੇਗਾ। -ਪੀਟੀਆਈ



News Source link

- Advertisement -

More articles

- Advertisement -

Latest article