30.9 C
Patiāla
Thursday, May 16, 2024

ਸਿੰਗਾਪੁਰ ਓਪਨ: ਸਿੰਧੂ ਸੈਮੀਫਾਈਨਲ ਵਿੱਚ

Must read


ਸਿੰਗਾਪੁਰ: ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਜਦਕਿ ਸਾਇਨਾ ਨੇਹਵਾਲ ਅਤੇ ਐੱਚਐੱਸ ਪ੍ਰਨੌਏ ਆਪੋ-ਆਪਣੇ ਮੁਕਾਬਲੇ ਹਾਰ ਕੇ ਟੂਰਨਾਮੈਂਟ ’ਚੋਂ ਬਹਾਰ ਹੋ ਗਏ ਹਨ। ਸਿੰਧੂ ਨੇ ਇੱਕ ਘੰਟੇ ਤੋਂ ਵਧ ਸਮਾਂ ਚੱਲੇ ਮੁਕਾਬਲੇ ਵਿੱਚ ਚੀਨ ਦੀ ਹਾਨ ਯੂਈ ਨੂੰ 21-11, 21-19 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਜਾਪਾਨ ਦੀ 38ਵੇਂ ਦਰਜੇ ਦੀ ਖਿਡਾਰਨ ਸਾਇਨਾ ਕਾਵਾਕਮੀ ਨਾਲ ਹੋਵੇਗਾ। ਸਾਇਨਾ ਨੇਹਵਾਲ ਨੂੰ ਜਾਪਾਨ ਦੀ ਆਇਆ ਓਹੋਰੀ ਨੇ 13-21, 21-15, 20-21 ਨਾਲ ਅਤੇ ਪ੍ਰਨੌਏ ਨੂੰ ਕੋਡਈ ਨਾਰਾਓਕਾ ਨੇ 12-21, 21-14. 21-18 ਨਾਲ ਹਰਾਇਆ। ਇਸੇ ਤਰ੍ਹਾਂ ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਵੀ ਇੰਡੋਨੇਸ਼ੀਆ ਦੀ ਜੋੜੀ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। -ਪੀਟੀਆਈ





News Source link

- Advertisement -

More articles

- Advertisement -

Latest article