41.2 C
Patiāla
Friday, May 17, 2024

ਡਾਲਰ ਮੁਕਾਬਲੇ ਰੁਪਿਆ 17 ਪੈਸੇ ਮਜ਼ਬੂਤ

Must read


ਮੁੰਬਈ: ਰਿਕਾਰਡ ਪੱਧਰ ’ਤੇ ਹੇਠਾਂ ਜਾਣ ਮਗਰੋਂ ਅੱਜ ਰੁਪਏ ਦੀ ਕੀਮਤ ’ਚ 17 ਪੈਸੇ ਦਾ ਸੁਧਾਰ ਹੋਇਆ ਹੈ ਤੇ ਇਹ ਅਮਰੀਕੀ ਡਾਲਰ ਮੁਕਾਬਲੇ 79.82 ਰੁਪਏ ’ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਦੇ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਦੇਸ਼ੀ ਪੂੰਜੀ ਦਾ ਨਿਵੇਸ਼ ਵਧਣ ਕਾਰਨ ਵੀ ਰੁਪਿਆ ਮਜ਼ਬੂਤ ਹੋਇਆ ਹੈ। ਅੱਜ ਰੁਪਿਆ 79.95 ਰੁਪ ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ 79.82 ਰੁਪਏ ਦੇ ਸਭ ਤੋਂ ਉੱਚੇ ਤੇ 79.96 ਰੁਪਏ ਦੇ ਸਭ ਤੋਂ ਹੇਠਲੇ ਪੱਧਰ ਤੱਕ ਗਿਆ। ਅੰਤ ਵਿੱਚ ਰੁਪਿਆ ਪਿਛਲੇ ਬੰਦ ਹੋਏ ਭਾਅ ਮੁਕਾਬਲੇ 17 ਪੈਸੇ ਦੀ ਮਜ਼ਬੂਤੀ ਨਾਲ 79.82 ਰੁਪਏ ’ਤੇ ਬੰਦ ਹੋਇਆ। ਬੀਤੇ ਦਿਨ ਰੁਪਿਆ 79.99 ਰੁਪਏ ਪ੍ਰਤੀ ਡਾਲਰ ਦੇ ਰਿਕਾਰਡ ਪੱਧਰ ’ਤੇ ਰਿਹਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article