41.2 C
Patiāla
Friday, May 17, 2024

ਨਿਸ਼ਾਨੇਬਾਜ਼ੀ: ਭਾਰਤ ਦੀਆਂ ਦੋ ਟੀਮਾਂ ਕਾਂਸੀ ਦੇ ਮੁਕਾਬਲੇ ’ਚ

Must read


ਚਾਂਗਵੋਨ: ਭਾਰਤ ਦੀ 10 ਮੀਟਰ ਏਅਰ ਪਿਸਟਲ ਅਤੇ ਏਅਰ ਰਾਈਫਲ ਮਿਕਸਡ ਟੀਮ ਨੇ ਅੱਜ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਚੌਥੇ ਦਿਨ ਕਾਂਸੇ ਦੇ ਤਗਮੇ ਦੇ ਮੁਕਾਬਲੇ ਵਿੱਚ ਜਗ੍ਹਾ ਬਣਾਈ ਹੈ। ਸ਼ਾਹੂ ਤੁਸ਼ਾਰ ਮਾਨੇ ਅਤੇ ਮੇਹੁਲੀ ਘੋਸ਼ ਦੀ ਜੋੜੀ 30 ਟੀਮਾਂ ਦੇ ਮਿਕਸਡ ਟੀਮ ਕੁਆਲੀਫਾਇਰ ਵਿੱਚ ਸਿਖਰ ’ਤੇ ਰਹੀ ਜਦਕਿ ਸ਼ਿਵਾ ਨਾਰਵਾਲ ਅਤੇ ਪਲਕ ਦੀ ਜੋੜੀ ਏਅਰ ਪਿਸਟਲ ਮੁਕਾਬਲੇ ਵਿੱਚ ਤੀਜੇ ਸਥਾਨ ’ਤੇ ਰਹੀ। ਕਾਂਸੇ ਦੇ ਤਗਮੇ ਦੇ ਮੁਕਾਬਲੇ ਬੁੱਧਵਾਰ ਨੂੰ ਹੋਣਗੇ। ਸ਼ਾਹੂ ਅਤੇ ਮੇਹੁਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 60 ਸ਼ਾਟਾਂ ਮਗਰੋਂ 634.3 ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਸ਼ਿਵਾ ਤੇ ਪਲਕ ਨੇ ਆਪਣੇ ਮੁਕਾਬਲੇ ਵਿੱਚ 574 ਅੰਕ ਹਾਸਲ ਕੀਤੇ। -ਪੀਟੀਆਈ





News Source link

- Advertisement -

More articles

- Advertisement -

Latest article