44.8 C
Patiāla
Friday, May 17, 2024

ਡਾਲਰ ਦੇ ਮੁਕਾਬਲੇ ਰੁਪਿਆ 79.45 ਦੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਿਆ

Must read


ਮੁੰਬਈ, 11 ਜੁਲਾਈ

ਡਾਲਰ ਦੀ ਭਾਰੀ ਮੰਗ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਦੌਰਾਨ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿੱਚ ਅੱਜ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 19 ਪੈਸੇ ਹੋਰ ਡਿੱਗ ਕੇ 79.45 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਹਾਲਾਂਕਿ ਕੌਮਾਂਤਰੀ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਰੁਪਏ ਕੀਮਤ ਵਿੱਚ ਗਿਰਾਵਟ ’ਤੇ ਕੁਝ ਰੋਕ ਲਾ ਦਿੱਤੀ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿੱਚ ਰੁਪਿਆ 79.30 ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ ਇਸ ਨੇ 79.24 ਰੁਪਏ ਦੇ ਉਪਰਲੇ ਅਤੇ 79.50 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਛੂਹਿਆ। ਅੰਤ ਵਿੱਚ ਰੁਪਿਆ ਪਿਛਲੇ ਬੰਦ ਭਾਅ 79.26 ਦੇ ਮੁਕਾਬਲੇ 19 ਪੈਸੇ ਹੋਰ ਡਿੱਗ ਕੇ 79.45 ਪ੍ਰਤੀ ਡਾਲਰ ’ਤੇ ਬੰਦ ਹੋਇਆ। ਦੁਨੀਆਂ ਦੀਆਂ ਛੇ ਮੁੱਖ ਮੁਦਰਾਵਾਂ ਦੇ ਸਾਹਮਣੇ ਡਾਲਰ ਦੀ ਮਜ਼ਬੂਤੀ ਮਾਪਣ ਵਾਲਾ ਡਾਲਰ ਸੂਚਕ ਅੰਕ 0.56 ਫ਼ੀਸਦੀ ਵਧ ਕੇ 107.6 ਅੰਕ ਹੋ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article