41.1 C
Patiāla
Sunday, May 5, 2024

ਮਲੇਸ਼ੀਆ ਮਾਸਟਰਜ਼: ਪ੍ਰਣਯ ਦੀ ਹਾਰ ਨਾਲ ਭਾਰਤ ਦੀ ਚੁਣੌਤੀ ਖ਼ਤਮ

Must read


ਕੁਆਲਾਲੰਪੁਰ, 9 ਜੁਲਾਈ

ਇੱਥੇ ਅੱਜ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿੱਚ ਭਾਰਤੀ ਖਿਡਾਰੀ ਐਚਐਸ ਪ੍ਰਣਯ ਨੂੰ ਹਾਂਗਕਾਂਗ ਦੇ ਨਗ ਕਾ ਲਾਂਗ ਐਨਗਸ ਤੋਂ ਮਿਲੀ ਹਾਰ ਨਾਲ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਪ੍ਰਣਯ ਨੇ ਇੱਕ ਗੇਮ ਦੀ ਲੀਡ ਗੁਆ ਲਈ ਅਤੇ ਇੱਕ ਘੰਟਾ ਚਾਰ ਮਿੰਟ ਤੱਕ ਚੱਲੇ ਸੈਮੀਫਾਈਨਲ ਮੈਚ ਵਿੱਚ ਲਾਂਗ ਤੋਂ 21-17, 9-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਪਹਿਲਾਂ ਲਾਂਗ ਖ਼ਿਲਾਫ਼ ਭਾਰਤੀ ਖਿਡਾਰੀ ਦਾ ਕਰੀਅਰ ਰਿਕਾਰਡ 4-4 ਸੀ। ਉਸ ਨੇ ਹਾਂਗਕਾਂਗ ਦੇ ਖਿਡਾਰੀ ਨਾਲ ਆਖਰੀ ਤਿੰਨ ਮੁਕਾਬਲੇ ਜਿੱਤੇ ਸਨ। ਇਸ ਮੈਚ ਦੇ ਸ਼ੁਰੂ ਵਿੱਚ ਵੀ ਉਸ ਨੇ ਚੰਗੀ ਲੈਅ ਫੜੀ ਪਰ ਉਹ ਇਸ ਨੂੰ ਬਰਕਰਾਰ ਰੱਖਣ ਵਿੱਚ ਅਸਫ਼ਲ ਰਿਹਾ। -ਪੀਟੀਆਈ





News Source link

- Advertisement -

More articles

- Advertisement -

Latest article