32.2 C
Patiāla
Sunday, May 19, 2024

ਗੀਤਕਾਰ ਭਿੰਦਰ ਡੱਬਵਾਲੀ ਦਾ ਸਨਮਾਨ

Must read


ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਗੀਤਕਾਰ ਭਿੰਦਰ ਡੱਬਵਾਲੀ ਦਾ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਸਥਾਨਕ ਲੇਖਕਾਂ ਅਤੇ ਬਾਹਰੋਂ ਆਏ ਹੋਏ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਸੱਤ ਸਾਲਾਂ ਦੇ ਸ਼ਾਨਦਾਰ ਸਫ਼ਰ ਵਿੱਚ ਇਪਸਾ ਦੀਆਂ ਸਰਗਰਮੀਆਂ, ਪ੍ਰਾਪਤੀਆਂ ਅਤੇ ਪਰਿਵਾਰਕ ਕਾਰਜ ਸ਼ੈਲੀ ਬਾਰੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਪਹਿਲੇ ਭਾਗ ਵਿੱਚ ਸਟੇਜ ਸੰਚਾਲਨ ਕਰਦਿਆਂ ਸੰਸਥਾ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਇਸ ਵਿੱਚ ਗੀਤਕਾਰ ਸੁਰਜੀਤ ਸੰਧੂ, ਸਰਬਜੀਤ ਸੋਹੀ, ਹਰਜੀਤ ਕੌਰ ਸੰਧੂ, ਪਾਲ ਰਾਊਕੇ, ਸੈਮੀ ਸਿੱਧੂ, ਇਕਬਾਲ ਸਿੰਘ ਧਾਮੀ, ਰੁਪਿੰਦਰ ਸੋਜ਼, ਬਾਲ ਬੁਲਾਰੇ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ, ਤਜਿੰਦਰ ਭੰਗੂ, ਦਲਵੀਰ ਹਲਵਾਰਵੀ ਆਦਿ ਕਲਮਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਦੇ ਦੂਸਰੇ ਭਾਗ ਵਿੱਚ ਸਰਬਜੀਤ ਸੋਹੀ ਨੇ ਗੀਤਕਾਰ ਨਿਰਮਲ ਦਿਓਲ ਦੀ ਵਾਰਤਕ ਪੁਸਤਕ ‘ਚਾਰ ਕੁ ਅੱਖ਼ਰ’ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਨਿਰਮਲ ਦਿਓਲ ਦੀ ਲੇਖਣ ਸ਼ੈਲੀ ਅਤੇ ਵਿਚਾਰਧਾਰਕ ਦ੍ਰਿਸ਼ਟੀਕੋਣ ਬਾਰੇ ਗੱਲਬਾਤ ਕੀਤੀ। ਰੁਪਿੰਦਰ ਸੋਜ਼ ਨੇ ਕੈਨੇਡੀਅਨ ਪੰਜਾਬੀ ਗ਼ਜ਼ਲਗੋ ਇੰਦਰਜੀਤ ਧਾਮੀ ਦੀ ਰਿਲੀਜ਼ ਹੋ ਰਹੀ ਕਿਤਾਬ ‘ਅਹਿਸਾਸ ਦੇ ਜੰਗਲ’ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਭਾਰਤ ਤੋਂ ਆਏ ਆਪ ਆਗੂ ਸ਼ਿਵ ਸਿੰਘ ਬੁੱਟਰ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਰਵਾਸ ਵਿੱਚ ਅਰਥਪੂਰਨ ਅਤੇ ਦਿਸ਼ਾਪੂਰਨ ਉਪਰਾਲਿਆਂ ਦਾ ਨਾਮ ਦਿੱਤਾ। ਪੱਤਰਕਾਰ ਅਤੇ ਲੇਖਕ ਯਸ਼ਪਾਲ ਗੁਲਾਟੀ ਨੇ ਆਪਣੀ ਮਿੰਨੀ ਕਹਾਣੀ ‘ਸਟੇਜ’ ਸੁਣਾ ਕੇ ਸਰੋਤਿਆਂ ਨੂੰ ਪੱਤਰਕਾਰੀ ਦੇ ਖੇਤਰ ਦੀਆਂ ਮੁਸ਼ਕਲਾਂ ਅਤੇ ਮਿਆਰ ਬਾਰੇ ਜਾਗਰੂਕ ਕੀਤਾ।

ਸੰਸਥਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਨੇ ਆਸਟਰੇਲੀਆ ਵਿੱਚ ਪੰਜਾਬੀ ਭਾਸ਼ਾ ਅਤੇ ਭਾਈਚਾਰੇ ਬਾਰੇ ਆਪਣੇ ਵਿਚਾਰ ਰੱਖੇ। ਸਮਾਗਮ ਦੇ ਮੁੱਖ ਮਹਿਮਾਨ ਭਿੰਦਰ ਡੱਬਵਾਲੀ ਨੇ ਆਪਣੇ ਗੀਤਕਾਰੀ ਦੇ ਸਫ਼ਰ ਅਤੇ ਆਸਟਰੇਲੀਆ ਵਿੱਚ ਆਪਣੇ ਤਜਰਬਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਬਹੁਤ ਸਾਰੇ ਗੀਤ ਸੁਣਾਏ। ਇਪਸਾ ਦੇ ਸੀਨੀਅਰ ਮੈਂਬਰ ਦਲਵੀਰ ਹਲਵਾਰਵੀ ਨੇ ਭਿੰਦਰ ਡੱਬਵਾਲੀ ਦੇ ਗੀਤਕਾਰੀ ਦੇ ਸਫ਼ਰ ਅਤੇ ਨਿੱਜੀ ਜੀਵਨ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਗੀਤਕਾਰ ਭਿੰਦਰ ਡੱਬਵਾਲੀ ਨੇ ਆਸਟਰੇਲੀਆ ਦੇ ਪੰਜਾਬੀ ਭਾਈਚਾਰੇ ਅਤੇ ਇਪਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਵਾਸ ਵਿਚਲਾ ਪੰਜਾਬ ਜਿਉਂਦਾ ਜਾਗਦਾ ਅਤੇ ਜੜਾਂ ਨਾਲ ਜੁੜਿਆ ਹੋਇਆ ਹੈ।

ਸਮਾਗਮ ਵਿੱਚ ਗਾਇਕ ਸਿੱਧੂ ਮੂਸੇ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਇਪਸਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਭੰਗੜਾ ਕੋਚ ਚਰਨਜੀਤ ਕਾਹਲੋਂ, ਗੀਤਕਾਰ ਜੱਗਾ ਬਰਾੜ, ਹਰਬੰਸ ਕਾਨੂੰਗੋ, ਦਵਿੰਦਰ ਕੰਡਾ, ਗੁਰਪ੍ਰੀਤ ਸੇਖੋਂ, ਸਤਨਾਮ ਸਿੰਘ ਬਾਸੀ, ਗੁਰਵਿੰਦਰ ਖੱਟੜਾ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸੰਧੂ, ਕਮਲਦੀਪ ਸਿੰਘ ਬਾਜਵਾ, ਗੁਰਜੀਤ ਸਿੰਘ ਬਾਰੀਆ, ਬਿਕਰਮਜੀਤ ਸਿੰਘ ਚੰਦੀ, ਪੁਸ਼ਪਿੰਦਰ ਤੂਰ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਨੇ ਬਾਖੂਬੀ ਨਿਭਾਈ।

ਇਟਲੀ ਵਿੱਚ ਹੋਵੇਗੀ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ

ਸਾਹਿਤ ਸੁਰ ਸੰਗਮ ਸਭਾ, ਇਟਲੀ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਨਾਲ ਮਿਲ ਕੇ ਅਕਤੂਬਰ ਵਿੱਚ ਦੂਸਰੀ ਯੂਰਪੀ ਪੰਜਾਬੀ ਕਾਨਫਰੰਸ ਕਰਵਾਈ ਜਾਵੇਗੀ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਟਲੀ ਵਿਖੇ ਪੰਜਾਬੀ ਬੋਲੀ ਦੀ ਉੱਨਤੀ ਅਤੇ ਪ੍ਰਸਾਰ ਹਿੱਤ ਦੂਸਰੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਜਿੱਥੇ ਇਟਲੀ ਦੇ ਲੇਖਕ, ਕਵੀ ਅਤੇ ਬੁੱਧੀਜੀਵੀ ਭਾਗ ਲੈਣਗੇ, ਉੱਥੇ ਯੂਰਪ ਦੇ ਕਈ ਦੇਸ਼ਾਂ ਤੋਂ ਵੀ ਵੱਖ ਵੱਖ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ। ਪੰਜਾਬ ਭਵਨ ਸਰੀ, ਕੈਨੇਡਾ ਦਾ ਇਸ ਕਾਨਫਰੰਸ ਵਿੱਚ ਸਹਿਯੋਗ ਅਤੇ ਸ਼ਮੂਲੀਅਤ ਹੋਵੇਗੀ ਅਤੇ ਸੁੱਖੀ ਬਾਠ ਵਿਸ਼ੇਸ਼ ਵਫ਼ਦ ਨਾਲ ਇਸ ਵਿੱਚ ਸ਼ਾਮਲ ਹੋਣਗੇ।

ਇਸ ਕਾਨਫਰੰਸ ਵਿੱਚ ਪੰਜਾਬੀ ਬੋਲੀ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਨੂੰ ਵਿਚਾਰਿਆ ਜਾਵੇਗਾ। ਜਿਨ੍ਹਾਂ ਵਿੱਚ ਪੰਜਾਬੀ ਬੋਲੀ ਅਤੇ ਇਸ ਦਾ ਪ੍ਰਸਾਰ, ਯੂਰਪ ਵਿੱਚ ਪੰਜਾਬੀ ਸਾਹਿਤ ਨਾਲ ਸਬੰਧਿਤ ਸੰਭਾਵਨਾਵਾਂ, ਤਕਨੀਕੀ ਯੁੱਗ ਵਿੱਚ ਆ ਰਹੀ ਤਬਦੀਲੀ ਤੇ ਇਸ ਦੇ ਬਦਲ ਆਦਿ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਕਈ ਪੱਖ ਵਿਚਾਰੇ ਜਾਣਗੇ।

ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਇਸ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਰਾਜੂ ਹਠੂਰੀਆ, ਦਲਜਿੰਦਰ ਰਹਿਲ, ਬਿੰਦਰ ਕੋਲੀਆਂਵਾਲ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੋ. ਜਸਪਾਲ ਸਿੰਘ, ਯਾਦਵਿੰਦਰ ਸਿੰਘ ਬਾਗੀ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਢਿੱਲੋਂ, ਪਰੇਮਪਾਲ ਸਿੰਘ, ਪਲਵਿੰਦਰ ਸਿੰਘ ਪਿੰਦਾ, ਜਸਕਰਨ ਸਿੰਘ ਤੇ ਹਰਦੀਪ ਕੰਗ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।



News Source link
#ਗਤਕਰ #ਭਦਰ #ਡਬਵਲ #ਦ #ਸਨਮਨ

- Advertisement -

More articles

- Advertisement -

Latest article