41.5 C
Patiāla
Friday, May 10, 2024

ਟਾਂਡਾ ਨੇੜੇ ਸੜਕ ਹਾਦਸੇ ਵਿਚ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

Must read


ਸੁਰਿੰਦਰ ਸਿੰਘ ਗੁਰਾਇਆ

ਟਾਂਡਾ, 4 ਜੁਲਾਈ

ਇਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਜ ਸਵੇਰੇ ਗ੍ਰੇਟ ਪੰਜਾਬ ਸੈਲੀਬਰੇਸ਼ਨ ਰਿਜ਼ੌਰਟ ਨੇੜੇ ਵਾਪਰੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪੀੜਤ ਪਰਿਵਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਜਲੰਧਰ ਵਾਪਸ ਪਰਤ ਰਿਹਾ ਸੀ। ਹਾਦਸਾ ਸਵੇਰੇ ਕਰੀਬ 7 ਵਜੇ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪੁਲੀ ਵਿਚ ਜਾ ਵੱਜੀ। ਹਾਦਸੇ ਵਿੱਚ ਕਾਰ ਸਵਾਰ ਕਨਵ ਅਗਰਵਾਲ ਪੁੱਤਰ ਮਧੁਸੂਧਨ ਅਗਰਵਾਲ ਵਾਸੀ ਗ੍ਰੇਟਰ ਕੈਲਾਸ਼ ਜਲੰਧਰ ਜ਼ਖ਼ਮੀ ਹੋ ਗਿਆ। ਉਸ ਦੀ ਪਤਨੀ ਮਹਿਕ ਅਗਰਵਾਲ, ਮਾਤਾ ਰੇਣੁ ਅਗਰਵਾਲ ਅਤੇ ਬੇਟੀ ਵਰਿੰਦਾ ਅਗਰਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀ ਹੋਏ ਕਨਵ ਅਗਰਵਾਲ ਨੂੰ 108 ਐਂਬੂਲੈਂਸ ਦੀ ਟੀਮ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਟਾਂਡਾ ਪੁਲੀਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।





News Source link

- Advertisement -

More articles

- Advertisement -

Latest article