36.9 C
Patiāla
Sunday, April 28, 2024

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

Must read


ਬਰਮਿੰਘਮ, 2 ਜੁਲਾਈ

ਇਥੇ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਪੰਜਵੇਂ ਟੈਸਟ ਮੈਚ ਦੇ ਦੂਜੇ ਦਿਨ ਇੰਗਲੈਂਡ ਦੀ ਅੱਧੀ ਟੀਮ 84 ਦੌੜਾਂ ਵਿੱਚ ਹੀ ਪੈਵੀਅਨ ਪਰਤ ਗਈ। ਇਨ੍ਹਾਂ ਵਿੱਚੋਂ ਤਿੰਨ ਬੱਲੇਬਾਜ਼ਾਂ ਨੂੰ ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਆਊਟ ਕੀਤੇ। ਇਸ ਸਮੇਂ ਬੈੱਨ ਸਟਾਕਸ ਤੇ ਜੌਨੀ ਬੇਅਰਸਟੋ ਕਰੀਜ਼ ’ਤੇ ਹਨ। ਵੇਰਵਿਆਂ ਅਨੁਸਾਰ ਬੁਮਰਾਹ ਨੇ ਅਲੈਕਸ ਲੀਸ ਨੂੰ ਤੀਸਰੇ ਓਵਰ ਦੀ ਆਖਰੀ ਗੇਂਦ ਵਿੱਚ ਕਲੀਨ ਬਾਊਲਡ ਕੀਤਾ। ਇਸ ਮਗਰੋਂ ਜੈੱਕ ਕ੍ਰਾਊਲੀ ਬੁਮਰਾਹ ਦੀ ਗੇਂਦ ਨੂੰ ਸਮਝ ਨਹੀਂ ਸਕਿਆ ਤੇ ਸ਼ੁਭਮਨ ਗਿੱਲ ਨੇ ਉਸ ਦਾ ਕੈਚ ਪਕੜ ਲਿਆ। ਬੁਮਰਾਹ ਨੇ ਇਸ ਮਗਰੋਂ ਓਲੀ ਪੌਪ ਨੂੰ ਆਪਣਾ ਨਿਸ਼ਾਨਾ ਬਣਾਇਆ। ਉਹ ਸਲਿੱਪ ’ਤੇ ਖੜ੍ਹੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਬੈਠਿਆ। ਇੰਗਲੈਂਡ ਦੀ ਟੀਮ ਦੂਜੇ ਦਿਨ ਦੀ ਖੇਡ ਸਮਾਪਤੀ ਤਕ 27 ਓਵਰਾਂ 84 ਦੌੜਾਂ ਹੀ ਬਣਾ ਸਕੀ। ਜੋਅ ਰੂਟ, ਜਿਸ ਨੇ 31 ਦੌੜਾਂ ਬਣਾਈਆਂ, ਨੂੰ ਮੁਹੰਮਦ ਸਿਰਾਜ ਨੇ ਪੈਵੀਲੀਅਨ ਦਾ ਰਾਹ ਵਿਖਾਇਆ

ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਦੀ ਰਿਕਾਰਡਤੋੜ ਪਾਰੀ ਮਗਰੋਂ ਚਾਹ ਦੇ ਸਮੇਂ ਤਕ ਭਾਰਤੀ ਟੀਮ ਨੇ ਇੰਗਲੈਂਡ ਦੇ ਤਿੰਨ ਖਿਡਾਰੀਆਂ ਨੂੰ ਆਊਟ ਕਰ ਦਿੱਤਾ ਸੀ। ਇਸ ਸਮੇਂ ਇੰਗਲੈਂਡ ਦਾ ਸਕੋਰ 60 ਦੌੜਾਂ ਸੀ ਤੇ ਸਾਬਕਾ ਕਪਤਾਨ ਜੋਅ ਰੂਟ ਤੇ ਜੌਨੀ ਬੇਅਰਸਟੋ ਕ੍ਰਮਵਾਰ 19 ਤੇ ਛੇ ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਇਸ ਤੋਂ ਪਹਿਲਾਂ ਭਾਰਤੀ ਟੀਮ 416 ਦੌੜਾਂ ’ਤੇ ਸਿਮਟ ਗਈ ਸੀ। ਬੁਮਰਾਹ ਨੇ ਦਿਨ ਦੀ ਸ਼ੁਰੂਆਤ ਵੇਲੇ ਸਟੁਅਰਟ ਬਰੌਡ ਦੇ ਇਕ ਓਵਰ ’ਤੇ 29 ਦੌੜਾਂ ਬਣਾ ਕੇ ਟੈਸਟ ਕ੍ਰਿਕਟ ਵਿੱਚ ਇਕ ਹੀ ਓਵਰ ਵਿੱਚ ਸਰਬੌਤਮ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਬੱਲੇਬਾਜ਼ ਰਵਿੰਦਰ ਜਡੇਜਾ ਨੇ ਵੀ ਆਪਣੇ ਟੈਸਟ ਕਰੀਅਰ ਦਾ ਤੀਸਰਾ ਸੈਂਕੜਾ ਜੜਿਆ ਹੈ। ਭਾਰਤ ਦੇ ਨੌਵੇਂ, ਦਸਵੇਂ ਤੇ ਗਿਆਰਵੇਂ ਨੰਬਰ ਦੇ ਬੱਲੇਬਾਜ਼ਾਂ ਨੇ 93 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਲਈ ਜੇਮਸ ਐਂਡਰਸਨ ਨੇ 60 ਦੌੜਾਂ ਦੇ ਕੇ ਪੰਜ ਖਿਡਾਰੀ ਆਊਟ ਕੀਤੇ ਤੇ ਸਟੁਅਰਟ ਬਰੌਡ ਨੇ ਟੈਸਟ ਕ੍ਰਿਕਟ ਵਿੱਚ 550 ਵਿਕਟਾਂ ਪੂਰੀਆਂ ਕੀਤੀਆਂ ਹਨ। -ਪੀਟੀਆਈ





News Source link

- Advertisement -

More articles

- Advertisement -

Latest article