35.2 C
Patiāla
Sunday, May 12, 2024

ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਸਨਅਤਕਾਰ ਨੂੰ ਮਾਰਨ ਦੀ ਧਮਕੀ

Must read


ਪੱਤਰ ਪ੍ਰੇਰਕ

ਫਗਵਾੜਾ, 2 ਜੁਲਾਈ

ਇੱਥੋਂ ਦੇ ਸਨਅਤਕਾਰ ਜਤਿੰਦਰ ਸਿੰਘ ਕੁੰਦੀ ਨੂੰ ਵਿਦੇਸ਼ ਤੋਂ ਗੋਲਡੀ ਬਰਾੜ ਦਾ ਨਾਂ ’ਤੇ ਕਿਸੇ ਨੇ ਫੋਨ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਸਨਅਕਾਰ ਦੀ ਸੁਪਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਜੇਕਰ ਉਹ ਕੋਈ ਸੈਟਿੰਗ ਕਰਨੀ ਚਾਹੁੰਦਾ ਹੈ ਤਾਂ ਕਰ ਲਵੇ, ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੇ। ਲਘੂ ਉਦਯੋਗ ਭਾਰਤੀ ਦੇ ਮੈਂਬਰਾ ਨੇ ਇੱਥੋਂ ਦੇ ਐੱਸਪੀ ਹਰਿੰਦਰਪਾਲ ਸਿੰਘ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਪਹਿਲਾਂ ਵੀ 8 ਜੂਨ ਨੂੰ ਕਿਸੇ ਵਿਅਕਤੀ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਮਿਲੀ ਸੀ।

ਉਨ੍ਹਾਂ ਕਿਹਾ ਕਿ 8 ਜੂਨ ਦੇ ਮਾਮਲੇ ਸਬੰਧੀ ਐੱਸਪੀ ਫਗਵਾੜਾ ਨੂੰ ਲਿਖਤੀ ਦਰਖ਼ਾਸਤ ਦਿੱਤੀ ਸੀ, ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਤੋਂ ਬਣਦੀ ਸੁਰੱਖਿਆ ਦੀ ਮੰਗ ਕੀਤੀ ਗਈ ਤਾਂ ਅਧਿਕਾਰੀ ਨੇ ਜੁਆਬ ਦਿੱਤਾ ਕਿ ਇਸ ਸਬੰਧੀ ਉਹ ਕੁੱਝ ਨਹੀਂ ਕਰ ਸਕਦੇ, ਮਾਮਲੇ ਸਬੰਧੀ ਐੱਸਐੱਸਪੀ ਪੱਧਰ ’ਤੇ ਗੱਲਬਾਤ ਕੀਤੀ ਜਾਵੇ। ਸਨਅਤਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਤੇ ਡੀਜੀਪੀ ਕਰਾਇਮ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਬਣਾਉਣ ਅਤ ਧਮਕੀ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਸਨਅਤਕਾਰਾਂ ਨੇ ਦੱਸਿਆ ਕਿ ਪੁਲੀਸ ਨੂੰ 8 ਜੂਨ ਨੂੰ ਦਿੱਤੀ ਦਰਖ਼ਾਸਤ ਅੱਜ ਐੱਸਪੀ ਦਫ਼ਤਰ ਤੋਂ 23 ਦਿਨਾਂ ਬਾਅਦ ਇੰਡਸਟਰੀ ਏਰੀਆ ਚੌਕੀ ਵਿੱਚ ਪੁੱਜੀ ਹੈ, ਜਦਕਿ ਇਸ ਦਫ਼ਤਰ ਦਾ ਵਕਫ਼ਾ ਸਿਰਫ਼ ਇੱਕ ਕਿਲੋਮੀਟਰ ਦਾ ਹੈ। ਅੱਜ ਇੰਡਸਟਰੀ ਏਰੀਆ ਚੌਕੀ ਨੇ ਇਸ ਸ਼ਿਕਾਇਤ ਸਬੰਧੀ ਸਨਅਤਕਾਰਾਂ ਦੇ ਬਿਆਨ ਦਰਜ ਕੀਤੇ ਹਨ। ਇਸ ਸਬੰਧੀ ਐੱਸਐੱਸਪੀ ਕਪੂਰਥਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਕਮਿਸ਼ਨ ਏਜੰਟ ਤੋਂ ਫਿਰੌਤੀ ਮੰਗੀ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਿਆਸਤਦਾਨਾਂ ਤੋਂ ਬਾਅਦ ਹੁਣ ਇਕ ਕਮਿਸ਼ਨ ਏਜੰਟ ਅਤੇ ਖਾਦ ਵਿਕਰੇਤਾ ਨੂੰ ਫਿਰੌਤੀ ਲਈ ਧਮਕੀ ਭਰਿਆ ਫੋਨ ਆਇਆ ਹੈ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਹੋਣ ਦਾ ਦਾਅਵਾ ਕੀਤਾ ਹੈ। ਸ਼ਿਕਾਇਤਕਰਤਾ ਮਨੀਸ਼ ਕੁਮਾਰ ਪਿੰਡ ਚਵਿੰਡਾ ਦੇਵੀ ਦਾ ਵਾਸੀ ਹੈ ਅਤੇ ਉਸ ਨੇ ਕੱਥੂਨੰਗਲ ਨੰਗਲ ਦੀ ਪੁਲੀਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੀੜਤ ਨੇ ਦੱਸਿਆ ਕਿ ਉਸ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਇਹ ਰਕਮ ਨਾ ਦੇਣ ’ਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਉਸ ਨੂੰ ਫਿਰੌਤੀ ਦੀ ਰਕਮ ਦੇਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article