41.2 C
Patiāla
Tuesday, May 14, 2024

ਰਾਜਪੁਰਾ ਦੇ ਚਿਲਡਰਨ ਹੋਮ ’ਚੋਂ ਅੱਠ ਬੱਚੇ ਕੰਧ ਟੱਪ ਕੇ ਫਰਾਰ

Must read


ਪੱਤਰ ਪ੍ਰੇਰਕ

ਰਾਜਪੁਰਾ, 29 ਜੂਨ

ਇਥੋਂ ਦੇ ਚਿਲਡਰਨ ਹੋਮ ਵਿੱਚੋਂ ਦੋ ਦਿਨਾਂ ਦੌਰਾਨ ਅੱਠ ਬੱਚੇ ਫਰਾਰ ਹੋ ਗੲੇ ਹਨ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਚਿਲਡਰਨ ਹੋਮ ਦੇ ਸੁਪਰਡੈਂਟ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੰਸਥਾ ਦੇ ਚਾਰ ਬੱਚੇ ਫਤਿਹ ਸਿੰਘ (14), ਪ੍ਰੇਮ (10), ਧਰਮਿੰਦਰ (14), ਹਨੀ ਸਿੰਘ (12) ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਕੰਧ ਟੱਪ ਕੇ ਫਰਾਰ ਹੋ ਗਏ ਜਦੋਂ ਸੰਸਥਾ ਵਿੱਚ ਮੌਜੂਦ ਕਰਮਚਾਰੀ ਗੁਰਦੀਪ ਸਿੰਘ ਬੱਚਿਆਂ ਦੀ ਮਦਦ ਨਾਲ ਕੂਲਰਾਂ ਵਿੱਚ ਪਾਣੀ ਪਾ ਰਿਹਾ ਸੀ। ਜਦਕਿ ਰਾਜ ਤਿਵਾੜੀ (9), ਆਸ (11), ਸੰਨੀ ਕੇਸੀ (11) ਅਤੇ ਆਦਰਸ਼ ਚਾਰ ਜਣੇ ਅੱਜ ਤੜਕੇ 4 ਵਜੇ ਚਿਲਡਰਨ ਹੋਮ ਦਾ ਦਰਵਾਜ਼ਾ ਖੋਲ੍ਹ ਕੇ ਪਿਛਲੇ ਪਾਸੇ ਦੀ ਕੰਧ ਟੱਪ ਕੇ ਫਰਾਰ ਹੋ ਗਏ। ਥਾਣਾ ਮੁਖੀ ਮੁਤਾਬਕ ਤਿੰਨ ਬੱਚਿਆਂ ਦੇ ਦਿੱਲੀ ਰੇਲਵੇ ਸਟੇਸ਼ਨ ’ਤੇ ਹੋਣ ਦਾ ਪਤਾ ਲੱਗਾ ਹੈ।





News Source link

- Advertisement -

More articles

- Advertisement -

Latest article