34.2 C
Patiāla
Friday, May 17, 2024

ਮੁੱਕੇਬਾਜ਼ੀ: ਸਿਮਰਨਜੀਤ ਤੇ ਅਨੰਤਾ ਕੁਆਰਟਰ ਫਾਈਨਲ ’ਚ

Must read


ਨੂਰ ਸੁਲਤਾਨ (ਕਜ਼ਾਖਸਤਾਨ): ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿਲੋ) ਅਤੇ ਅਨੰਤਾ ਚੋਪਾਡੇ (54 ਕਿਲੋ) ਨੇ ਇੱਥੇ ਐਲੋਰਡਾ ਕੱਪ ਦੇ ਪਹਿਲੇ ਦਿਨ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ 2018 ਵਿੱਚ ਕਾਂਸੀ ਦਾ ਤਗਮਾ ਜੇਤੂ ਸਿਮਰਨਜੀਤ ਨੇ ਕਜ਼ਾਖਸਤਾਨ ਦੀ ਇਸ਼ਾਨੋਵਾ ਨਾਜ਼ਿਸ ਨੂੰ ਮਹਿਲਾਵਾਂ ਦੇ 60 ਕਿਲੋ ਵਰਗ ਵਿੱਚ ਇਕਪਾਸੜ ਮੁਕਾਬਲੇ ’ਚ ਹਰਾਇਆ। ਦੂਜੇ ਪਾਸੇ ਅਨੰਤਾ ਨੇ ਪੁਰਸ਼ਾਂ ਦੇ 54 ਕਿਲੋ ਵਰਗ ਵਿੱਚ ਮੰਗੋਲੀਆ ਦੇ ਡੀ. ਗਨਬੋਲਡ ਨੂੰ 3-2 ਨਾਲ ਹਰਾਇਆ। ਭਾਰਤ ਦੇ ਮੁਹੰਮਦ ਅਤਾਸ਼ ਖਾਨ (60 ਕਿਲੋ), ਕੇ. ਜੌਨਸਨ ਸਿੰਘ (63.5 ਕਿਲੋ) ਤੇ ਮਨਜੀਤ ਸਿੰਘ (+92 ਕਿਲੋ) ਪਹਿਲੇ ਹੀ ਗੇੜ ’ਚੋਂ ਬਾਹਰ ਹੋ ਗਏ ਹਨ। -ਪੀਟੀਆਈ





News Source link

- Advertisement -

More articles

- Advertisement -

Latest article