45.8 C
Patiāla
Saturday, May 18, 2024

ਭਾਰਤ-ਆਇਰਲੈਂਡ ਵਿਚਾਲੇ ਟੀ-20 ਮੁਕਾਬਲਾ ਅੱਜ

Must read


ਮਾਲਾਹਾਈਡ (ਆਇਰਲੈਂਡ): ਆਇਰਲੈਂਡ ਖ਼ਿਲਾਫ਼ ਮੰਗਵਾਰ ਨੂੰ ਦੂਜੇ ਅਤੇ ਆਖਰੀ ਟੀ-20 ਮੁਕਾਬਲੇ ਵਿੱਚ ਭਾਰਤ ਨੂੰ ਉਮਰਾਨ ਮਲਿਕ ਵਰਗੇ ਆਪਣੇ ਯੁਵਾ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਅਤੇ ਮੌਸਮ ਸਾਫ ਰਹਿਣ ਦੀ ਉਮੀਦ ਹੋਵੇਗੀ। ਮੀਂਹ ਕਾਰਨ ਬੀਤੇ ਦਿਨ ਪਹਿਲਾ ਮੁਕਾਬਲਾ 12-12 ਓਵਰਾਂ ਦਾ ਖੇਡਿਆ ਗਿਆ, ਜਿਸ ਵਿੱਚ ਭਾਰਤ ਨੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਭਲਕੇ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ। ਸੱਟ ਕਾਰਨ ਰਿਤੂਰਾਜ ਗਾਇਕਵਾੜ ਪਿਛਲੇ ਮੁਕਾਬਲੇ ਵਿੱਚ ਬੱਲੇਬਾਜ਼ੀ ਨਹੀਂ ਕਰ ਸਕਿਆ। ਉਸ ਦੇ ਪੂਰੀ ਤਰ੍ਹਾਂ ਫਿੱਟ ਨਾ ਹੋਣ ’ਤੇ ਟੀਮ ਵਿੱਚ ਇਹੀ ਇੱਕੋ-ਇੱਕ ਬਦਲਾਅ ਹੋ ਸਕਦਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article