28.6 C
Patiāla
Wednesday, May 15, 2024

ਪੀਆਈਐੱਸ ਡਾਇਰੈਕਟਰ ਵੱਲੋਂ ਸਮੁੰਦੜੀਆਂ ਸਪੋਰਟਸ ਸੈਂਟਰ ਦਾ ਦੌਰਾ

Must read


ਨਿੱਜੀ ਪੱਤਰ ਪ੍ਰੇਰਕ

ਨੂਰਪੁਰ ਬੇਦੀ, 26 ਜੂਨ

ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ ਸੁਖਵੀਰ ਗਰੇਵਾਲ ਨੇ ਅੱਜ ਬੀਜੇਐੱਸ ਪਬਲਿਕ ਸਕੂਲ ਸਮੁੰਦੜੀਆਂ ਦਾ ਦੌਰਾ ਕੀਤਾ। ਪੰਜਾਬ ਦੀ ਖੇਡ ਨਰਸਰੀ ਵਜੋਂ ਉੱਭਰ ਰਿਹਾ ਇਹ ਸਕੂਲ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਚਰਚਾ ਵਿੱਚ ਹੈ। ਸੁਖਵੀਰ ਗਰੇਵਾਲ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਥਲੈਟਿਕ ਕੋਚ ਬਲਵਿੰਦਰ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਮਿਹਨਤ ਕਰਦੇ ਰਹੋ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਇਸ ਸੈਂਟਰ ਦੀ ਹਰ ਸੰਭਵ ਮਦਦ ਕਰਨ ਦਾ ਯਤਨ ਕਰੇਗਾ ਤਾਂ ਕਿ ਇਹ ਅਦਾਰਾ ਪਹਿਲਾ ਦਰਜੇ ਦੀਆਂ ਖੇਡ ਸਹੂਲਤਾਂ ਨਾਲ ਲੈਸ ਹੋ ਕੇ ਪੰਜਾਬ ਅਤੇ ਮੁਲਕ ਲਈ ਵੱਡੇ ਖਿਡਾਰੀ ਪੈਦਾ ਕਰ ਸਕੇ। ਇਸ ਮੌਕੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਕੋਆਰਡੀਨੇਟਰ ਦਲੀਪ ਸਿੰਘ ਰਾਣਾ, ਨਿੱਕੂ ਗਰੇਵਾਲ, ਕੌਮਾਂਤਰੀ ਕੋਚ ਬਿਕਰਮ ਸਿੰਘ, ਜਗਬੀਰ ਸਿੰਘ, ਗੁਰਦੇਵ ਸਿੰਘ ਵੀ ਹਾਜ਼ਰ ਸਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।





News Source link

- Advertisement -

More articles

- Advertisement -

Latest article