41.8 C
Patiāla
Wednesday, May 15, 2024

ਰੁਪਏ ਨੂੰ ਅਸਥਿਰਤਾ ਤੋਂ ਬਚਾਅ ਰਿਹੈ ਆਰਬੀਆਈ: ਪਾਤਰਾ

Must read


ਨਵੀਂ ਦਿੱਲੀ, 24 ਜੂਨ

ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਡੀ ਪਾਤਰਾ ਨੇ ਅੱਜ ਕਿਹਾ ਕਿ ਕੇਂਦਰੀ ਬੈਂਕ ਰੁਪਏ ਨੂੰ ਅਸਥਿਰਤਾ ਤੋਂ ਬਚਾਅ ਰਿਹਾ ਹੈ ਅਤੇ ਕੌਮਾਂਤਰੀ ਪੱਧਰ ’ਤੇ ਰੁਪਏ ਦੀ ਸਥਿਤੀ ਨੂੰ ਵਧੇਰੇ ਝਟਕੇ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ, ਕੇਂਦਰੀ ਬੈਂਕ ਘਰੇਲੂ ਕਰੰਸੀ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਕਿਸੇ ਪੱਧਰ ’ਤੇ ਨਹੀਂ ਦੇਖ ਰਿਹਾ ਹੈ।

ਪਾਤਰਾ ਭਾਰਤੀ ਰਿਜ਼ਰਵ ਬੈਂਕ ਵਿੱਚ ਮੁਦਰਾ ਨੀਤੀ ਵਿਭਾਗ ਦੇਖਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਾਲ ਦੇ ਸਮੇਂ ਵਿੱਚ ਭਾਰਤੀ ਕਰੰਸੀ ਵਿੱਚ ਘੱਟ ਤੋਂ ਘੱਟ ਨਿਘਾਰ ਦੇਖਿਆ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਨਹੀਂ ਜਾਣਦੇ ਕਿ ਰੁਪਿਆ ਕਿੱਥੇ ਹੋਵੇਗਾ ਪਰ ਇਕ ਗੱਲ ਪੱਕੀ ਹੈ ਕਿ ਅਸੀਂ ਰੁਪਏ ਦੀ ਸਥਿਰਤਾ ਲਈ ਖੜ੍ਹਾਂਗੇ ਅਤੇ ਅਸੀਂ ਇਸ ਲਈ ਕੋਸ਼ਿਸ਼ਾਂ ਕਰ ਰਹੇ ਹਾਂ।’’ ਉਹ ਪੀਐੱਚਡੀ ਚੈਂਬਰ ਆਫ਼ ਕਾਮਰਸ ਵੱਲੋਂ ‘ਭੂ-ਰਾਜਨੀਤਕ ਫੈਲਾਓ ਤੇ ਭਾਰਤੀ ਅਰਥਚਾਰਾ’ ਵਿਸ਼ੇ ’ਤੇ ਕਰਵਾਏ ਪ੍ਰੋਗਰਾਮ ਵਿੱਚ ਰੁਪਏ ਵਿੱਚ ਨਿਘਾਰ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸਨ। ਸ਼ੁੱਕਰਵਾਰ ਨੂੰ ਰੁਪਿਆ ਇਕ ਪੈਸੇ ਤਿਲਕ ਕੇ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ 78.33 ਨੂੰ ਪੁੱਜ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article