28.3 C
Patiāla
Friday, May 10, 2024

ਸਿੱਧੂ ਮੂਸੇਵਾਲਾ ਦਾ ਗੀਤ ‘ਐਸਵਾਈਐੱਲ’ ਰਿਲੀਜ਼

Must read


ਜੋਗਿੰਦਰ ਸਿੰਘ ਮਾਨ

ਮਾਨਸਾ, 23 ਜੂਨ

ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਐਸ.ਵਾਈ.ਐਲ’ ਗੀਤ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਇਸ ਗਾਣੇ ਨੂੰ ਇੱਕੋ ਸਮੇਂ ਸੁਣਨ ਵਾਲੇ ਪ੍ਰਸੰਸਕਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਗਈ ਹੈ। ਇਹ ਗੀਤ ਪੰਜਾਬ ਦੀ ਤਰਾਸਦੀ ਅਤੇ ਨਿਧੜਕ ਕਲਮ ਦੀ ਗਵਾਹੀ ਭਰਦਾ ਹੈ। ਇਸ ਤੋਂ ਪਹਿਲਾਂ ਉਸ ਦੀ ਟੀਮ ਅਤੇ ਨੇੜਲੇ ਮੈਂਬਰਾਂ ਨੇ ਦੱਸਿਆ ਸੀ ਕਿ ਇਹ ਅੱਜ ਸ਼ਾਮ 6 ਵਜੇ ਗੀਤ ਯੂ-ਟਿਊਬ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਰਾਜਨੀਤਕ ਗਲਿਆਰਿਆਂ ਅਤੇ ਨੌਜਵਾਨ ਪੀੜ੍ਹੀ ਅੰਦਰ ਇਸ ਦੀ ਚਰਚਾ ਜ਼ੋਰਾਂ ’ਤੇ ਸੀ। ਰਿਲੀਜ਼ ਹੋਣ ਮਗਰੋਂ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਖੇਤਾਂ ਵਿੱਚ ਉਚੀ-ਉਚੀ ਆਵਾਜ਼ ਵਿੱਚ ਨੌਜਵਾਨ ਇਸ ਗੀਤ ਨੂੰ ਸੁਣਦੇ ਵੇਖੇ ਗਏ। ਖੇਤਾਂ ਵਿੱਚ ਕੰਮ ਕਰਦੇ ਨੌਜਵਾਨ ਅਤੇ ਝੋਨਾ ਲਾ ਰਹੇ ਮਜ਼ਦੂਰਾਂ ਵੱਲੋਂ ਟਰੈਕਟਰਾਂ ਦੇ ਡੈਕਾਂ ਜ਼ਰੀਏ ਇਸ ਗੀਤ ਨੂੰ ਸੁਣਿਆ ਗਿਆ, ਜਦੋਂ ਕਿ ਘਰਾਂ ਵਿੱਚ ਔਰਤਾਂ ਅਤੇ ਬੁਜ਼ਰਗਾਂ ਵੱਲੋਂ ਗੀਤ ਨੂੰ ਸੁਣ ਕੇ ਬੇਹੱਦ ਭੁਵਕ ਹੋ ਗਏ। ਸਿੱਧੂ ਮੂਸੇਵਾਲਾ ਦਾ ਇਹ ਗੀਤ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਹੀ ਰਿਕਾਰਡ ਹੋ ਚੁੱਕਾ ਸੀ। ਯੂ-ਟਿਊਬ ’ਤੇ ਆਏ ਐਸ.ਵਾਈ.ਐਲ ਗੀਤ ਨੇ ਤਰਥੱਲੀ ਮਚਾ ਦਿੱਤੀ ਹੈ। ਪੰਜਾਬ ਅੰਦਰ ਵੱਖ-ਵੱਖ ਸਮੇਂ ’ਤੇ ਰਹੀਆਂ ਸਰਕਾਰਾਂ, ਉਨ੍ਹਾਂ ਦਾ ਕਾਰਗੁਜ਼ਾਰੀ ਨੂੰ ਪਰਖਦੇ ਇਸ ਗੀਤ ਰਾਹੀਂ ਪੰਜਾਬ ਲਈ ਹਿਮਾਚਲ, ਚੰਡੀਗੜ੍ਹ ਅਤੇ ਹਰਿਆਣਾ ਮੰਗਿਆ ਗਿਆ ਹੈ, ਜਿਸ ’ਤੇ ਲੰਬੇ ਸਮੇਂ ਤੋਂ ਵਿਵਾਦ ਚੱਲਦੇ ਆ ਰਹੇ ਹਨ।





News Source link

- Advertisement -

More articles

- Advertisement -

Latest article