40.6 C
Patiāla
Monday, May 13, 2024

ਯੂਰੋਪੀ ਯੂਨੀਅਨ ਦੇ ਆਗੂ ਯੂਕਰੇਨ ਨੂੰ ਉਮੀਦਵਾਰ ਬਣਾਉਣ ਲਈ ਤਿਆਰ

Must read


ਬ੍ਰਸੱਲਜ਼, 23 ਜੂਨ

ਯੂਰੋਪੀ ਯੂਨੀਅਨ (ਈਯੂ) ਦੇ ਆਗੂ 27 ਦੇਸ਼ਾਂ ਦੇ ਇਸ ਸੰਗਠਨ ’ਚ ਸ਼ਾਮਲ ਹੋਣ ਲਈ ਅੱਜ ਯੂਕਰੇਨ ਨੂੰ ਉਮੀਦਵਾਰ ਦਾ ਦਰਜਾ ਦੇਣ ਲਈ ਤਿਆਰ ਹਨ। ਦੂਜੇ ਪਾਸੇ ਰੂਸ ਨੇ ਪੂਰਬੀ ਯੂਕਰੇਨ ’ਤੇ ਕਬਜ਼ੇ ਲਈ ਆਪਣੀਆਂ ਫੌਜੀ ਗਤੀਵਿਧੀਆਂ ਤੇਜ਼ ਕਰਦਿਆਂ ਦੋ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ। ਯੂਰੋਪੀ ਯੂਨੀਅਨ ਦੀ ਪੂਰਨ ਮੈਂਬਰਸ਼ਿਪ ਲਈ ਇੱਕ ਲੰਮੇ ਤੇ ਅਣਕਿਆਸੇ ਸਫ਼ਰ ਦਾ ਇਹ ਪਹਿਲਾ ਕਦਮ ਹੈ। ਈਯੂ ਦੀ ਮੈਂਬਰਸ਼ਿਪ ਲਈ ਇਹ ਪਹਿਲ 24 ਫਰਵਰੀ ਨੂੰ ਯੂਕਰੇਨ ’ਤੇ ਰੂਸੀ ਹਮਲਾ ਸ਼ੁਰੂ ਹੋਣ ਤੋਂ ਕੁਝ ਹੀ ਦਿਨ ਬਾਅਦ ਕੀਤੀ ਗਈ ਸੀ। ਅਜਿਹੇ ਸੰਕੇਤ ਹਨ ਕਿ ਜੰਗ ਦੀ ਮਾਰ ਹੇਠ ਆਏ ਇਸ ਮੁਲਕ ਦਾ ਮੈਂਬਰਸ਼ਿਪ ਲਈ ਦਾਅਵੇਦਾਰ ਬਣਨਾ ਹੁਣ ਤਕਰੀਬਨ ਤੈਅ ਹੋ ਗਿਆ ਹੈ। ਬ੍ਰਸੱਲਜ਼ ’ਚ ਹੋਣ ਵਾਲੇ ਸਿਖਰ ਸੰਮੇਲਨ ਤੋਂ ਪਹਿਲਾਂ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਯੂਰੋਪੀ ਯੂਨੀਅਨ ਦੇ ਕਈ ਕੂਟਨੀਤਕਾਂ ਨੇ ਕਿਹਾ ਕਿ ਯੂਕਰੇਨ ਦੇ ਹੱਕ ’ਚ ਸਰਬ ਸਹਿਮਤੀ ਹੋਵੇਗੀ ਜੋ ਚਰਚਾ ਸ਼ੁਰੂ ਕਰਨ ਲਈ ਜ਼ਰੂਰੀ ਹੈ। ਦੂਜੇ ਪਾਸੇ ਰੂਸੀ ਫੌਜਾਂ ਨੇ ਪੂਰਬੀ ਯੂਕਰੇਨ ’ਤੇ ਕਬਜ਼ਾ ਕਰਨ ਲਈ ਗਤੀਵਿਧੀਆਂ ਤੇਜ਼ ਕਰਦਿਆਂ ਇੱਥੋਂ ਦੇ ਦੋ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਇੱਕ ਅਹਿਮ ਹਾਈਵੇਅ ’ਤੇ ਆਪਣਾ ਕੰਟਰੋਲ ਸਥਾਪਤ ਕਰ ਲਿਆ ਹੈ। -ਏਪੀ

ਭਾਰਤੀ ਮੂਲ ਦੇ ਅਮਰੀਕੀ ਯੂਕਰੇਨ ਦੇ ਹੱਕ ’ਚ ਇਕਜੁੱਟ

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੇ ਇੱਕ ਗਰੁੱਪ ਨੇ ਯੂਕਰੇਨ ਦੇ ਲੋਕਾਂ ਪ੍ਰਤੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਜਥੇਬੰਦੀ ‘ਅਮੇਰੀਕਨ ਹਿੰਦੂ ਕੋਲੀਸ਼ਨ’ ਨੇ ਭਾਰਤ-ਅਮਰੀਕਾ ਸੁਰੱਖਿਆ ਕੌਂਸਲ ਨਾਲ ਮਿਲ ਕੇ ਬੀਤੇ ਦਿਨ ਸੰਸਦ ਭਵਨ ਇਮਾਰਤ ’ਚ ਇੱਕ ਪ੍ਰੋਗਰਾਮ ਕੀਤਾ ਸੀ। ਇਨ੍ਹਾਂ ਲੋਕਾਂ ਨੇ ਰੂਸ ਨੂੰ ਯੂਕਰੇਨ ਦੇ ਆਮ ਲੋਕਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਤੁਰੰਤ ਰੋਕਣ ਦੀ ਅਪੀਲ ਕੀਤੀ। -ਪੀਟੀਆਈ





News Source link

- Advertisement -

More articles

- Advertisement -

Latest article