33.1 C
Patiāla
Wednesday, May 15, 2024

ਅਗਨੀਪਥ ਯੋਜਨਾ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ’ਚ ਪ੍ਰਦਰਸ਼ਨ ਤੇ ਕੇਂਦਰ ਦੀਆਂ ਅਰਥੀਆਂ ਫੂਕੀਆਂ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 24 ਜੂਨ

ਕੇਂਦਰੀ ਸਰਕਾਰ ਦੀ ਅਗਨੀਪਥ ਯੋਜਨਾ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਅਤੇ ਅਰਥੀਆਂ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵੀ ਪੰਜਾਬ ਭਰ ਵਿੱਚ ਡੀਸੀ/ਐੱਸਡੀਐੱਮ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਗਏ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੱਸਿਆ ਗਿਆ ਹੈ ਕਿ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤੇ। ਜਥੇਬੰਦਕ ਆਗੂਆਂ ਨੇ ਸਮੂਹ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਜਨਤਕ ਜਮਹੂਰੀ ਕਾਰਕੁਨਾਂ ਨਾਲ ਸੰਪਰਕ ਕਰਕੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਪਰਿਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।

ਕਿਸਾਨ ਆਗੂਆਂ ਨੇ ਕਿਹਾ ਹੈ ਕਿ ਇਹ ਯੋਜਨਾ ਦੇਸ਼ ਦੇ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਲਈ ਪੱਕੀ ਸਰਕਾਰੀ ਨੌਕਰੀ ਦੀ ਗਾਰੰਟੀ ਦਾ ਹੱਕ ਵੀ ਖੋਂਹਦੀ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਖੜ੍ਹਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਾਂ ਮੌਕੇ ਸਰਕਾਰੀ ਉੱਚ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਯੋਜਨਾ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕਰਕੇ ਇਸ ਤਹਿਤ ਭਰਤੀ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ।

ਫ਼ਤਹਿਗੜ੍ਹ ਚੂੜੀਆਂ ’ਚ ਕਿਸਾਨ ਅਧਿਕਾਰੀ ਨੂੰ ਅਗਨੀਪਥ ਯੋਜਨਾ ਖ਼ਿਲਾਫ਼ ਮੰਗਪੱਤਰ ਦਿੰਦੇ ਹੋਏ।-ਫੋਟੋ: ਹਰਪਾਲ ਨਾਗਰਾ

ਸੰਗਰੂਰ ’ਚ ਅਗਨੀਪਥ ਯੋਜਨਾ ਖ਼ਿਲਾਫ਼ ਕੀਤੇ ਪ੍ਰਦਰ਼ਸਨ ਦਾ ਦ੍ਰਿਸ਼।-ਫੋਟੋ: ਗੁਰਦੀਪ ਲਾਲੀ

ਅਗਨੀਪਥ ਯੋਜਨ ਖ਼ਿਲਾਫ਼ ਸਿਰਸਾ ’ਚ ਧਰਨੇ ਦਾ ਦ੍ਰਿਸ਼।-ਫੋਟੋ: ਪ੍ਰਭੂ ਦਿਆਲ

ਬਰਨਾਲਾ ’ਚ ਕੀਤੇ ਪ੍ਰਦਰਸ਼ਨ ਦੀ ਝਲਕ।-ਫੋਟੋ: ਬੱਲੀ

ਲਹਿਰਾਗਾਗਾ ’ਚ ਕਿਸਾਨ ਅਗਨੀਪਥ ਯੋਜਨਾ ਖ਼ਿਲਾਫ਼ ਮੰਗਪੱਤਰ ਸੌਂਪਦੇ ਹੋਏ।-ਫੋਟੋ: ਭਾਰਦਵਾਜ

ਫ਼ਾਜ਼ਿਲਕਾ ’ਚ ਕੀਤੇ ਪ੍ਰਦਰਸ਼ਨ ਦੀ ਝਲਕ।-ਫੋਟੋ: ਪਰਮਜੀਤ ਸਿੰਘ

ਫਿਲੌਰ ’ਚ ਅਗਨੀਪਥ ਯੋਜਨਾ ਖ਼ਿਲਾਫ਼ ਮੰਗਪੱਤਰ ਸੌਂਪੇ ਜਾਣ ਦਾ ਦ੍ਰਿਸ਼।-ਫੋਟੋ:ਸਰਬਜੀਤ ਸਿੰਘ ਗਿੱਲ

ਅਟਾਰੀ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਦਿਲਬਾਗ ਸਿੰਘ ਖਾਪੜਖੇੜੀ, ਰਾਜ ਸਿੰਘ ਤਾਜੇਚੱਕ ਤੇ ਦਿਲਬਾਗ ਸਿੰਘ ਭਕਨਾ ਖ਼ੁਰਦ ਦੀ ਅਗਵਾਈ ਹੇਠ ਕੇਂਦਰ ਦਾ ਪੁਤਲਾ ਫੂਕੇ ਜਾਣ ਦਾ ਦ੍ਰਿਸ਼।-ਫੋਟੋ: ਦਿਲਬਾਗ ਗਿੱਲ





News Source link

- Advertisement -

More articles

- Advertisement -

Latest article