41.1 C
Patiāla
Sunday, May 5, 2024

44ਵੀਂ ਚੈੱਸ ਓਲੰਪੀਆਡ: ਸ਼ਤਰੰਜ ਮਸ਼ਾਲ ਦਾ ਵਾਹਗਾ ਸਰਹੱਦ ’ਤੇ ਨਿੱਘਾ ਸਵਾਗਤ

Must read


ਪੱਤਰ ਪ੍ਰੇਰਕ

ਅਟਾਰੀ, 23 ਜੂਨ

ਭਾਰਤ ’ਚ ਪਹਿਲੀ ਵਾਰ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਅੱਜ ਵਾਹਗਾ ਸਰਹੱਦ ਪੁੱਜੀ। ਦੱਸਣਯੋਗ ਹੈ ਕਿ ਭਾਰਤ ਵਿੱਚ ਹੋਣ ਵਾਲੀ 44ਵੀਂ ਚੈੱਸ ਓਲੰਪੀਆਡ ਵਿੱਚ ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀ ਹਿੱਸਾ ਲੈਣਗੇ। ਖੁੱਲ੍ਹੀ ਜੀਪ ’ਚ ਸਵਾਰ ਚੈੱਸ ਦੇ ਗਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ ’ਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਇੱਥੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨਆਈਐਸ, ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਵਧੀਆ ਪੇਸ਼ਕਾਰੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮਸ਼ਾਲ ਦਾ ਸਵਾਗਤ ਲਈ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਸੂਬੇ ’ਚ ਖੇਡਾਂ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਤੋਂ ਬਾਅਦ ਸ਼ਤਰੰਜ ਉਲੰਪੀਆਡ ਮਸ਼ਾਲ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੂੰ ਸੌਂਪ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ। 





News Source link

- Advertisement -

More articles

- Advertisement -

Latest article