37.7 C
Patiāla
Sunday, May 19, 2024

ਯੂਕਰੇਨ ਦੇ ਹਾਲਾਤ ਦੁਨੀਆ ਨੂੰ ਦਿਖਾਉਣ ਵਾਲੀ ਡਾਕਟਰ ਰੂਸ ਵੱਲੋਂ ਰਿਹਾਅ

Must read


ਟਾਲਿਨ, 18 ਜੂਨ

ਰੂਸੀ ਫ਼ੌਜ ਨੇ ਅੱਜ ਉਸ ਯੂਕਰੇਨੀ ਡਾਕਟਰ ਨੂੰ ਰਿਹਾਅ ਕਰ ਦਿੱਤਾ ਹੈ ਜਿਸ ਨੇ ਘਿਰੇ ਹੋਏ ਮਾਰੀਓਪੋਲ ਸ਼ਹਿਰ ਦੇ ਭਿਆਨਕ ਹਾਲਾਤ ਨੂੰ ਕੈਮਰੇ ਵਿਚ ਕੈਦ ਕੀਤਾ ਸੀ। ਡਾਕਟਰ ਯੂਲੀਆ ਪੇਈਵਸਕਾ ਨੇ ਸਰੀਰ ਨਾਲ ਲੱਗੇ ਕੈਮਰੇ ਵਿਚ 256 ਗੀਗਾਬਾਈਟਸ ਦੀ ਫੁਟੇਜ ਰਿਕਾਰਡ ਕੀਤੀ ਸੀ। ਇਹ ਰਿਕਾਰਡਿੰਗ ਉਸ ਨੇ ਆਪਣੀ ਟੀਮ ਨਾਲ ਦੋ ਹਫ਼ਤਿਆਂ ਤੋਂ ਵੱਧ ਸਮਾਂ ਜ਼ਖ਼ਮੀਆਂ ਦਾ ਇਲਾਜ ਕਰਦਿਆਂ ਕੀਤੀ। ਉਸ ਨੇ ਰੂਸੀ ਤੇ ਯੂਕਰੇਨੀ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਨੂੰ ਸੰਭਾਲਿਆ। ਯੂਲੀਆ ਨੂੰ ਰੂਸੀ ਸੈਨਾ ਨੇ ਸ਼ਹਿਰ ਦੀ ਸੜਕ ’ਤੇ ਹੀ ਹਿਰਾਸਤ ਵਿਚ ਲੈ ਲਿਆ ਸੀ। ਉਸ ਨੇ ਰਿਕਾਰਡ ਕਲਿੱਪਾਂ ਐਸੋਸੀਏਟਡ ਪ੍ਰੈੱਸ (ਏਪੀ) ਦੀ ਟੀਮ ਨੂੰ ਭੇਜ ਦਿੱਤੀਆਂ ਸਨ। ਮਾਰੀਓਪੋਲ ਵਿਚ ਏਪੀ ਦੀ ਟੀਮ ਕੌਮਾਂਤਰੀ ਪੱਤਰਕਾਰਾਂ ਦੀ ਆਖ਼ਰੀ ਟੀਮ ਸੀ। ਉਨ੍ਹਾਂ ਵਿਚੋਂ ਇਕ ਮੈਂਬਰ ਇਹ ਫੁਟੇਜ ਲੈ ਕੇ ਉੱਥੋਂ 15 ਮਾਰਚ ਨੂੰ ਭੱਜ ਗਿਆ ਸੀ। ਅਗਲੇ ਦਿਨ 16 ਮਾਰਚ ਨੂੰ ਮਹਿਲਾ ਡਾਕਟਰ ਤੇ ਉਸ ਦੀ ਟੀਮ ਨੂੰ ਰੂਸੀ ਸੈਨਾ ਨੇ ਫੜ ਲਿਆ ਸੀ। ਏਪੀ ਦੀ ਰਿਪੋਰਟ ਮੁਤਾਬਕ ਇਸੇ ਦਿਨ ਰੂਸ ਨੇ ਉੱਥੇ ਸਿਟੀ ਸੈਂਟਰ ਉਤੇ ਹਵਾਈ ਹਮਲਾ ਵੀ ਕੀਤਾ ਸੀ ਜਿਸ ਵਿਚ 600 ਲੋਕ ਮਾਰੇ ਗਏ ਸਨ। ਯੂਲੀਆ ਵੱਲੋਂ ਬਣਾਈਆਂ ਵੀਡੀਓਜ਼ ਨੂੰ ਪੂਰੀ ਦੁਨੀਆ ਵਿਚ ਕਰੋੜਾਂ ਲੋਕ ਦੇਖ ਚੁੱਕੇ ਹਨ। ਇਹ ਅਮਰੀਕਾ, ਯੂਰੋਪ ਤੇ ਹੋਰ ਦੇਸ਼ਾਂ ਦੇ ਵੱਡੇ ਮੀਡੀਆ ਨੈੱਟਵਰਕਾਂ ਉਤੇ ਚੱਲ ਚੁੱਕੀਆਂ ਹਨ। ਉਸ ਦੀ ਰਿਹਾਈ ਬਾਰੇ ਐਲਾਨ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ਨਾਲ ਗੱਲਬਾਤ ਤੋਂ ਕੌਮੀ ਭਾਸ਼ਣ ਵਿਚ ਕੀਤਾ। -ਏਪੀ

ਰੂਸ ਅਤੇ ਯੂਕਰੇਨ ਵਿਚਕਾਰ ਬੰਦੀਆਂ ਦਾ ਤਬਾਦਲਾ

ਕੀਵ: ਯੂਕਰੇਨ ਦੇ ਰੱਖਿਆ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਦੱਸਿਆ ਕਿ ਕੈਦੀਆਂ ਦੀ ਅਦਲਾ-ਬਦਲੀ ਤਹਿਤ ਰੂਸ ਨੇ ਯੂਕਰੇਨ ਦੇ ਪੰਜ ਨਾਗਰਿਕਾਂ ਨੂੰ ਵਾਪਸ ਕੀਤਾ ਹੈ। ਇਹ ਨਹੀਂ ਦੱਸਿਆ ਗਿਆ ਕਿ ਅਦਲਾ-ਬਦਲੀ ਦੌਰਾਨ ਵਾਪਸ ਕੀਤੇ ਗਏ ਰੂਸੀ ਲੜਾਕੇ ਸਨ ਜਾਂ ਨਹੀਂ । ਡਾਇਰੈਕਟੋਰੇਟ ਨੇ ਕਿਹਾ ਕਿ ਯੂਕਰੇਨ ਦੇ ਪੰਜ ਨਾਗਰਿਕਾਂ ਵਿੱਚੋਂ ਚਾਰ ਨੂੰ ਰੂਸ ਨੇ ਕੀਵ ਖੇਤਰ ਦੇ ਵੱਖ ਵੱਖ ਹਿੱਸਿਆਂ ਵਿੱਚ ਕਬਜ਼ੇ ਦੌਰਾਨ ਬੰਦੀ ਬਣਾ ਲਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਅਦਲਾ-ਬਦਲੀ ਵਿੱਚ ਯੂਕਰੇਨ ਦੇ ਇੱਕ ਨਾਗਰਿਕ ਦੀ ਲਾਸ਼ ਵੀ ਬਰਾਮਦ ਕੀਤੀ ਗਈ ਸੀ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਦੇਸ਼ ਦੇ ਦੱਖਣੀ ਸ਼ਹਿਰ ਮਾਈਕੋਲੇਵ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਇੱਥੇ ਰੂਸੀ ਫੌਜਾਂ ਵੱਲੋਂ ਤਬਾਹ ਕੀਤੀ ਸਰਕਾਰੀ ਇਮਾਰਤ ਦਾ ਜਾਇਜ਼ਾ ਲਿਆ। ਉਧਰ, ਰੂਸੀ ਹਮਲੇ ਵਿੱਚ ਮਾਰੇ ਗਏ ਯੂਕਰੇਨੀ ਫ਼ੌਜੀ ਰੋਮਨ ਰਤੁਸ਼ਨੀ (24) ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। -ਰਾਇਟਰਜ਼





News Source link

- Advertisement -

More articles

- Advertisement -

Latest article