35.8 C
Patiāla
Saturday, May 18, 2024

ਪਾਕਿਸਤਾਨ ਦੇ ਐੱਫਏਟੀਐੱਫ ਦੀ ਗਰੇਅ ਸੂਚੀ ਵਿੱਚੋਂ ਬਾਹਰ ਹੋਣ ਦਾ ਰਾਹ ਪੱਧਰਾ

Must read


ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 17 ਜੂਨ

ਪਾਕਿਸਤਾਨ ਦਾ ਆਲਮੀ ਵਿੱਤੀ ਨਿਗਰਾਨ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਗਰੇਅ ਸੂਚੀ ਵਿੱਚੋਂ ਬਾਹਰ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਫ਼ੈਸਲਾ ਐੱਫਏਟੀਐੱਫ ਦੀ ਬਰਲਿਨ ਵਿੱਚ ਹੋਈ ਹਾਈਬ੍ਰਿਡ ਪਲੈਨਰੀ ਮੀਟਿੰਗ ਵਿੱਚ ਲਿਆ ਗਿਆ ਹੈ। ਆਲਮੀ ਵਿੱਤੀ ਨਿਗਰਾਨ ਨੇ ਕਿਹਾ ਕਿ ਪਾਕਿਸਤਾਨ ਨੇ ਉਨ੍ਹਾਂ ਸਾਰੇ 34 ਨੁਕਤਿਆਂ ਦੀ ਪਾਲਣਾ ਕੀਤੀ ਹੈ, ਜਿਨ੍ਹਾਂ ਵਿੱਚ ਉਸ ਨੂੰ ਸੁਧਾਰ ਕਰਨ ਲਈ ਕਿਹਾ ਗਿਆ ਸੀ। ਐੱਫਏਟੀਐੱਫ ਨੇ ਕਿਹਾ ਕਿ ਅਤਿਵਾਦੀ ਵਿੱਤੀ ਫੰਡਿੰਗ ਖ਼ਿਲਾਫ਼ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਦੀ ਅਮਲੀ ਤੌਰ ’ਤੇ ਪੁਸ਼ਟੀ ਹੋਣ ਮਗਰੋਂ ਇਸ ਨੂੰ ਸੂਚੀ ਵਿੱਚੋਂ ਹਟਾਉਣ ਸਬੰਧੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸੂਚੀ ਵਿੱਚੋਂ ਬਾਹਰ ਹੋਣ ’ਤੇ ਪਾਕਿਸਤਾਨ ਨੂੰ ਸਸਤੀਆਂ ਵਿਆਜ ਦਰਾਂ ’ਤੇ ਕਰਜ਼ਾ ਮਿਲ ਸਕੇਗਾ ਅਤੇ ਦੇਸ਼ ਵਿੱਚ ਨਿਵੇਸ਼ ਦਾ ਜ਼ੋਖ਼ਮ ਵੀ ਘੱਟ ਹੋਵੇਗਾ। ਜ਼ਿਕਰਯੋਗ ਹੈ ਕਿ ਐੱਫਏਟੀਐੱਫ ਦਾ ਜਰਮਨੀ ਦੇ ਬਰਲਿਨ ਵਿੱਚ ਚਾਰ ਦਿਨਾਂ ਦਾ ਸੈਸ਼ਨ ਚੱਲ ਰਿਹਾ ਸੀ, ਜਿਸ ਦਾ ਅੱਜ ਆਖ਼ਰੀ ਦਿਨ ਸੀ। ਪਾਕਿਸਤਾਨ ਜੂਨ 2018 ਤੋਂ ਗਰੇਅ ਸੂਚੀ ਵਿੱਚ ਬਣਿਆ ਹੋਇਆ ਸੀ। ਇਸ ਦਾ ਕਾਰਨ ਪਾਕਿਸਤਾਨ ਵੱਲੋਂ ਅਤਿਵਾਦੀ ਗਰੁੱਪਾਂ ਨੂੰ ਦਿੱਤੀ ਜਾਂਦੀ ਫੰਡਿੰਗ ਸੀ। ਪਾਕਿਸਤਾਨ ’ਤੇ ਲਸ਼ਕਰ-ਏ-ਤਇਬਾ ਦੀ ਵਿੱਤੀ ਮਦਦ ਕਰਨ ਦਾ ਦੋਸ਼ ਲਾਇਆ ਗਿਆ ਸੀ।

 

 





News Source link

- Advertisement -

More articles

- Advertisement -

Latest article