40.6 C
Patiāla
Monday, May 13, 2024

ਪੰਜਾਬ ਸਰਕਾਰ ਵੱਲੋਂ ਆਧੁਨਿਕ ਸੱਥਾਂ ਬਣਾਉਣ ਲਈ ਹਰੀ ਝੰਡੀ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 16 ਜੂਨ

‘ਆਪ’ ਸਰਕਾਰ ਸੱਥ ਕਲਚਰ ਬਹਾਲ ਕਰਨ ਲਈ ਪਿੰਡਾਂ ਵਿਚ ਆਧੁਨਿਕ ਸੱਥਾਂ ਦਾ ਨਿਰਮਾਣ ਕਰੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਮੁੱਢਲੇ ਪੜਾਅ ’ਤੇ ਪਾਇਲਟ ਪ੍ਰਾਜੈਕਟ ਵਜੋਂ ਹਰ ਬਲਾਕ ਵਿਚ ਦਸ-ਦਸ ਆਧੁਨਿਕ ਸੱਥਾਂ ਬਣਾਉਣ ਦਾ ਟੀਚਾ ਰੱਖਿਆ ਹੈ ਜਿਸ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਸੱਥਾਂ ਦੀ ਉਸਾਰੀ ਲਈ ਮਗਨਰੇਗਾ, ਵਿੱਤ ਕਮਿਸ਼ਨ ਦੇ ਫੰਡ ਅਤੇ ਪੰਚਾਇਤੀ ਫੰਡਾਂ ਦੀ ਵਰਤੋਂ ਕੀਤੀ ਜਾਣੀ ਹੈ। ਹਰ ਇਕ ਸੱਥ ਦੀ ਉਸਾਰੀ ’ਤੇ ਅੰਦਾਜ਼ਨ 8.70 ਲੱਖ ਰੁਪਏ ਖਰਚ ਆਉਣਗੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਪਿੰਡਾਂ ਵਿਚ ਸੱਥ ਕਲਚਰ ਘੱਟ ਰਿਹਾ ਹੈ ਅਤੇ ਸ਼ਹਿਰੀ ਜੀਵਨ ਜਾਂਚ ਨੇ ਪੇਂਡੂ ਸੱਥਾਂ ਦੀ ਰੌਣਕ ਨੂੰ ਖੋਰਾ ਲਾਇਆ ਹੈ, ਇਸੇ ਕਰਕੇ ਹੀ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਛਾਂਦਾਰ ਦਰੱਖਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਪੇਂਡੂ ਸੱਥਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਇਹ ਸਕੀਮ ਘੜੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਆਧੁਨਿਕ ਸੱਥਾਂ ਦੇ ਨਿਰਮਾਣ ਲਈ 24 ਜੂਨ ਤੱਕ ਸਬੰਧਤ ਪੰਚਾਇਤਾਂ ਨੂੰ ਮਤੇ ਪਾਉਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਆਧੁਨਿਕ ਸੱਥਾਂ ਦੀ ਉਸਾਰੀ ਲਈ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਦਾ ਕੰਮ ਵੀ 1 ਜੁਲਾਈ ਤੱਕ ਮੁਕੰਮਲ ਕੀਤਾ ਜਾਣਾ ਹੈ। ਮਹਿਕਮੇ ਵੱਲੋਂ ਆਧੁਨਿਕ ਸੱਥ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਮੁਤਾਬਿਕ ਆਧੁਨਿਕ ਸੱਥਾਂ ਹਰ ਮੌਸਮ ਦੇ ਅਨੁਕੂਲ ਹੋਣਗੀਆਂ। ਇਨ੍ਹਾਂ ਸੱਥਾਂ ਦੇ ਨਿਰਮਾਣ ਲਈ ਜਗ੍ਹਾ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਹਰ ਆਧੁਨਿਕ ਸੱਥ ਵਿਚ ਬੈਂਚ, ਟੇਬਲ ਕੁਰਸੀਆਂ ਅਤੇ ਪੱਖੇ ਆਦਿ ਲਗਾਏ ਜਾਣਗੇ ਹਨ, ਕੁਝ ਖਰਚਾ ਪਿੰਡ ’ਚੋਂ ਪੈਸਾ ਇਕੱਠਾ ਕਰਕੇ ਕੀਤਾ ਜਾਣਾ ਹੈ। 





News Source link

- Advertisement -

More articles

- Advertisement -

Latest article