39.2 C
Patiāla
Tuesday, May 21, 2024

ਸਿੰਗਾਪੁਰ ਵਿੱਚ ਠੱਗੀ ਦੇ ਦੋਸ਼ ਹੇਠ ਭਾਰਤੀ ਔਰਤ ਨੂੰ ਕੈਦ

Must read


ਸਿੰਗਾਪੁਰ, 14 ਜੂਨ

ਸਿੰਗਾਪੁਰ ਦੀ ਇਕ ਅਦਾਲਤ ਨੇ ਵਿਆਹ ਸਬੰਧੀ ਮੇਲ ਮਿਲਾਉਣ ਵਾਲੀ (ਮੈਚਮੈਕਿੰਗ) ਵੈੱਬਸਾਈਟ ’ਤੇ ਘੱਟ ਉਮਰ ਦੀ ਮਹਿਲਾ ਬਣ ਕੇ ਭਾਰਤੀ ਵਿਅਕਤੀ ਅਤੇ ਉਸ ਦੇ ਪਿਤਾ ਕੋਲੋਂ 5000 ਸਿੰਗਾਪੁਰੀ ਡਾਲਰ ਤੋਂ ਵੱਧ ਦੀ ਰਾਸ਼ੀ ਠੱਗਣ ਲਈ ਭਾਰਤੀ ਮੂਲ ਦੀ 51 ਸਾਲਾ ਔਰਤ ਨੂੰ ਅੱਜ ਸੱਤ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ‘ਟੂਡੇ’ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਮਲੀਹਾ ਰਾਮੂ ਨੇ ਵਿਆਹ ਦੇ ਮੇਲ ਮਿਲਾਉਣ ਸਬੰਧੀ ਤਾਮਿਲ ਵੈੱਬਸਾਈਟ ’ਤੇ ਕੀਰਤਨਾ ਨਾਮ ਦੀ ਇਕ 25 ਸਾਲਾ ਅਣਵਿਆਹੀ ਮਹਿਲਾ ਦੇ ਨਾਂ ’ਤੇ ਇਕ ਫ਼ਰਜ਼ੀ ਪ੍ਰੋਫਾਈਲ ਬਣਾਇਆ ਸੀ। ਮਹਿਲਾ ਨੇ ਆਪਣੇ ਰਿਸ਼ਤੇਦਾਰ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ। ਅੱਜ ਉਸ ਨੇ ਧੋਖਾਧੜੀ ਦੇ ਦੋ ਦੋਸ਼ਾਂ ਦੇ ਨਾਲ-ਨਾਲ ਅਜਿਹੇ ਤਿੰਨ ਦੋਸ਼ ਸਵੀਕਾਰ ਕਰ ਲਏ। -ਪੀਟੀਆਈ





News Source link

- Advertisement -

More articles

- Advertisement -

Latest article