32.3 C
Patiāla
Sunday, May 5, 2024

ਗੈਰਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼

Must read


ਬੰਗਲੂਰੂ: ਬੰਗਲੂਰੂ ਦਿਹਾਤੀ ਪੁਲੀਸ ਨੇ ਪਰਵਾਸੀ ਖਾਸ ਕਰਕੇ ਬੰਗਲਾਦੇਸ਼ ਤੋਂ ਆਏ ਲੋਕਾਂ ਨੂੰ ਆਧਾਰ ਕਾਰਡ ਅਤੇ ਨਾਗਰਿਕਤਾ ਨਾਲ ਸਬੰਧਤ ਹੋਰ ਦਸਤਾਵੇਜ਼ ਗੈਰਕਾਨੂੰਨੀ ਤੌਰ ’ਤੇ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਨੌਂ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਰੋਹ ਨੇ ਇੱਕ ਸਾਲ ਵਿੱਚ ਚਾਰ ਕਰੋੜ ਰੁਪਏ ਬੰਗਲਾਦੇਸ਼ੀ ਕਰੰਸੀ ਵਿੱਚ ਬਦਲ ਕੇ ਗੁਆਂਢੀ ਦੇਸ਼ ਵਿੱਚ ਭੇਜੇ। ਪੁਲੀਸ ਅਨੁਸਾਰ ਇਸ ਸਾਲ 15 ਅਪਰੈਲ ਨੂੰ ਚਿਕਾਗੋਲਾਰਹੱਟੀ ਪਿੰਡ ਵਿਚਲੇ ਇੱਕ ਏਟੀਐੱਮ ’ਚੋਂ 18 ਲੱਖ ਰੁਪਏ ਲੁੱਟੇ ਗਏ ਸਨ। ਇਸ ਸਬੰਧੀ ਪੁਲੀਸ ਨੇ ਬੰਗਲਾਦੇਸ਼ ਦੇ ਰਹਿਣ ਵਾਲੇ ਸ਼ੇਖ ਇਸਮਾਈਲ ਕਿਤਾਬ ਅਲੀ ਨੂੰ ਗ੍ਰਿਫ਼ਤਾਰ ਕੀਤਾ। ਪੁੱਛ-ਪੜਤਾਲ ਦੌਰਾਨ ਕਿਤਾਬ ਅਲੀ ਨੇ ਖੁਲਾਸਾ ਕੀਤਾ ਕਿ ਗਰੋਹ ਦੇ ਕੁੱਝ ਮੈਂਬਰ ਬੀਬੀਐੱਮਪੀ ਲੈਟਰ-ਹੈੱਡ ਅਤੇ ਬੀਬੀਐੱਮਪੀ ਦੇ ਸਿਹਤ ਅਧਿਕਾਰੀਆਂ ਦੇ ਦਸਤਖ਼ਤਾਂ ਦੀ ਵਰਤੋਂ ਕਰਕੇ ਬੰਗਲੁਰੂ ਦੇ ਇੱਕ ਕੇਂਦਰ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਸਨ ਅਤੇ ਆਧਾਰ ਕਾਰਡ ਪ੍ਰਾਪਤ ਕਰਦੇ ਸਨ। ਇਸ ਸਬੰਧੀ ਪੁਲੀਸ ਨੇ ਸੁਮਨ ਇਸਲਾਮ, ਮੁਹੰਮਦ ਅਬਦੁਲ ਅਲੀਮ, ਸੁਹੇਲ ਅਹਿਮਦ, ਮੁਹੰਮਦ ਹਿਦਾਇਤ, ਆਇਸ਼ਾ, ਮੁਹੰਮਦ ਆਮੀਨ ਸੈਤ, ਰਾਕੇਸ਼, ਸਈਅਦ ਮਨਸੂਰ ਤੇ ਇਸ਼ਤਿਆਕ ਪਾਸ਼ਾ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article