35.2 C
Patiāla
Tuesday, April 30, 2024

ਦਿਓਲ ਪਰਿਵਾਰ ਨੇ 33 ਲੋੜਵੰਦ ਪਰਿਵਾਰਾਂ ਨੂੰ ਪਲਾਟ ਦਿੱਤੇ

Must read


ਸੰਜੀਵ ਬੱਬੀ

ਚਮਕੌਰ ਸਾਹਿਬ, 10 ਜੂਨ

ਸਮਾਜਸੇਵੀ ਦਿਓਲ ਪਰਿਵਾਰ ਵੱਲੋਂ ਇੱਥੇ ਰਹਿੰਦੇ ਗ਼ਰੀਬ ਪਰਿਵਾਰਾਂ ਨੂੰ ਆਪਣੀ ਨਿੱਜੀ  ਜ਼ਮੀਨ ਵਿੱਚੋਂ ਪਲਾਟ ਕੱਟ ਕੇ ਦਿੱਤੇ ਗਏ ਹਨ। ਜਸਪਾਲ ਸਿੰਘ ਦਿਓਲ, ਉਨ੍ਹਾਂ ਦੇ ਪੁੱਤਰ ਅੰਮ੍ਰਿਤਵੀਰ ਸਿੰਘ ਦਿਓਲ ਅਤੇ ਪੁੱਤਰੀ ਕੌਂਸਲਰ ਮੁਹਾਲੀ ਰਾਜਵੀਰ ਕੌਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਚਮਕੌਰ ਸਾਹਿਬ ਵਿੱਚ ਰਹਿੰਦੇ ਬਗੈਰ ਛੱਤ ਤੋਂ ਗੱਡੀਆਂ ਵਾਲਿਆਂ ਦੇ 31 ਅਤੇ ਲੁੱਕ ਪਾਉਣ ਵਾਲੇ ਦੋ ਪਰਿਵਾਰਾਂ ਨੂੰ ਭੂਰੜੇ ਚੌਕ ’ਤੇ ਢਾਈ-ਢਾਈ ਮਰਲਿਆਂ ਦੇ ਪਲਾਟਾਂ ਦੀ ਰਜਿਸਟਰੀ ਅੱਜ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਵਿੱਚੋਂ ਕੁਝ ਸੰਧੂਆਂ ਰੋਡ, ਸੱਲ੍ਹੋਮਾਜਰਾ ਰੋਡ ਅਤੇ ਕਮਲ ਪੈਲੇਸ ਕੋਲ ਬਗੈਰ ਛੱਤ ਤੋਂ ਰਹਿੰਦੇ ਹਨ। ਦੋ ਪਰਿਵਾਰ ਲੁੱਕ ਪਾਉਣ ਵਾਲੇ ਅਨਾਜ ਮੰਡੀ ਵਿੱਚ ਹੀ ਆਪਣਾ ਗੁਜ਼ਾਰਾ ਕਰਦੇ ਹਨ। ਸ੍ਰੀ ਦਿਓਲ ਨੇ ਦੱਸਿਆ ਕਿ ਉਹ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਮਦਦ ਕਰਨਗੇ।





News Source link

- Advertisement -

More articles

- Advertisement -

Latest article