24 C
Patiāla
Friday, May 3, 2024

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਹਾਲਤ ਨਾਜ਼ੁਕ

Must read


ਲਾਹੌਰ/ਦੁਬਈ, 10 ਜੂਨ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਹਸਤਪਾਲ ਵਿੱਚ ਦਾਖਲ ਹਨ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਸ਼ੱਰਫ ਦੇ ਸਹਿਯੋਗੀ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਸ਼ੱਰਫ ਵੈਂਟੀਲੇਟਰ ’ਤੇ ਹਨ। ਫਵਾਦ ਚੌਧਰੀ ਅਨੁਸਾਰ ਉਨ੍ਹਾਂ ਨੇ ਮੁਸ਼ੱਰਫ ਦੇ ਬੇਟੇ ਬਿਲਾਲ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ ਜਿਸ ਨੇ ਆਪਣੇ ਪਿਤਾ ਪਰਵੇਜ਼ ਮੁਸ਼ੱਰਫ ਦੇ ਵੈਂਟੀਲੇਟਰ ’ਤੇ ਹੋਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਮੁਸ਼ੱਰਫ ਦੇ ਬਿਮਾਰ ਹੋਣ ਦੀ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਇਫਜਾਲ ਸਦੀਕੀ ਨੇ ਕਿਹਾ ਕਿ ਜਨਰਲ ਮੁਸ਼ੱਰਫ਼ ਘਰ ਵਿੱਚ ਹੀ ਹਨ ਤੇ ਉਹ ਮਾਮੂਲੀ ਬਿਮਾਰ ਹਨ। ਉਨ੍ਹਾਂ ਕਿਹਾ ਕਿ ਕ੍ਰਿਪਾ ਕਰ ਕੇ ਫਰਜ਼ੀ ਖ਼ਬਰਾਂ ਵੱਲ ਧਿਆਨ ਨਾ ਦਿੱਤਾ ਜਾਵੇ ਤੇ ਮੁਸ਼ੱਰਫ ਦੀ ਚੰਗੀ ਸਿਹਤ ਲਈ ਦੁਆ ਕੀਤੀ ਜਾਵੇ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਅਤੇ ਲਾਲ ਮਸਜਿਦ ਵਿੱਚ ਮੌਲਵੀ ਦੇ ਮਾਰੇ ਜਾਣ ਦੇ ਮਾਮਲੇ ਵਿੱਚ ਜਨਰਲ ਮੁਸ਼ੱਰਫ ਨੂੰ ਭਗੌੜਾ ਐਲਾਨਿਆ ਗਿਆ ਹੈ। ਉਹ ਇਲਾਜ ਲਈ 2016 ਵਿੱਚ ਦੁਬਈ ਗਏ ਸਨ ਤੇ ਵਾਪਸ ਨਹੀਂ ਪਰਤੇ। ਉਹ 1999 ਤੋਂ ਲੈ ਕੇ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। -ਪੀਟੀਆਈ





News Source link

- Advertisement -

More articles

- Advertisement -

Latest article