30.8 C
Patiāla
Friday, May 10, 2024

ਪੰਜਾਬ ਰੋਡਵੇਜ਼ ਬੱਸ ਚਾਲਕ ਡੀਜ਼ਲ ਚੋਰੀ ਦੇ ਦੋਸ਼ ਲੱਗਣ ਬਾਅਦ ਪਾਣੀ ਦੀ ਟੈਂਕੀ ’ਤੇ ਚੜ੍ਹਿਆ

Must read


ਹਰਜੀਤ ਸਿੰਘ ਪਰਮਾਰ

ਬਟਾਲਾ, 9 ਜੂਨ

ਬਟਾਲਾ ਰੋਡਵੇਜ਼ ਬੱਸ ਡਿਪੂ ਵਿੱਚ ਬੱਸ ਚਾਲਕ ’ਤੇ ਡੀਜ਼ਲ ਚੋਰੀ ਕਰਨ ਦੇ ਦੋਸ਼ ਲੱਗੇ ਤਾਂ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਰੋਡਵੇਜ਼ ਦੀ ਵਰਕਸ਼ਾਪ ਦੇ ਅੰਦਰ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ ਅਤੇ ਉਸ ਨੂੰ ਜਬਰਦਸਤੀ ਟੈਂਕੀ ਤੋਂ ਲਾਹੁਣ ਦੀ ਕੋਸ਼ਿਸ਼ ਕਰਨ ’ਤੇ ਉਸ ਨੇ ਉੱਚ ਅਧਿਕਾਰੀਆਂ ਨੂੰ ਟੈਂਕੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ। ਅੱਜ ਸਿਖ਼ਰ ਦੁਪਹਿਰੇ ਟੈਂਕੀ ’ਤੇ ਚੜ੍ਹਿਆ ਬੱਸ ਚਾਲਕ ਦਲਜੀਤ ਸਿੰਘ ਮੁਲਾਜ਼ਮ ਯੂਨੀਅਨ ਦੇ ਆਗੂਆਂ ਅਤੇ ਰੋਡਵੇਜ਼ ਦੇ ਉੱਚ ਅਧਿਕਾਰੀਆਂ ਵੱਲੋਂ ਡਿਊਟੀ ਤੋਂ ਨਾ ਹਟਾਉਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੇ ਭਰੋਸੇ ਉਪਰੰਤ ਕਰੀਬ ਤਿੰਨ ਘੰਟੇ ਬਾਅਦ ਟੈਂਕੀ ਤੋਂ ਹੇਠਾਂ ਉਤਰਿਆ। ਇਸ ਸਬੰਧੀ ਪਨਬੱਸ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਦਲਜੀਤ ਸਿੰਘ ਆਊਟ ਸੋਰਸਿਜ਼ ’ਤੇ ਕੰਮ ਕਰ ਰਿਹਾ ਹੈ। ਦਲਜੀਤ ਸਿੰਘ ਕੱਲ੍ਹ ਬੱਸ ਲੈ ਕੇ ਗਿਆ ਅਤੇ ਰਾਤ ਨੂੰ ਜਦੋਂ ਉਹ ਬੱਸ ਲੈ ਕੇ ਵਾਪਸ ਆਇਆ ਤਾਂ ਉਸ ‘ਤੇ ਬੱਸ ਦਾ ਡੀਜ਼ਲ ਚੋਰੀ ਕਰਨ ਦੇ ਦੋਸ਼ ਲਾਏ ਗਏ, ਜਦ ਕਿ ਨਵੀਂ ਬੱਸਾਂ ਵਿੱਚ ਅਜਿਹੀ ਤਕਨੀਕ ਹੈ ਕਿ ਉਸ ਦਾ ਡੀਜ਼ਲ ਚੋਰੀ ਨਹੀਂ ਹੋ ਸਕਦਾ। ਦਲਜੀਤ ਸਿੰਘ ਇਨਸਾਫ ਲੈਣ ਲਈ ਟੈਂਕੀ ਉੱਪਰ ਚੜ੍ਹ ਗਿਆ। ਇਸ ਸਬੰਧੀ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਖ਼ਿਲਾਫ਼ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਇਨਸਾਫ ਲੈਣ ਲਈ ਇਹ ਕਦਮ ਚੁੱਕਿਆ ਹੈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਨਸਾਫ ਦੇਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਉਹ ਹੇਠਾਂ ਉਤਰਿਆ ਹੈ। ਉਸ ਨੇ ਫਿਰ ਚਿਤਾਵਨੀ ਦਿੱਤੀ ਕਿ ਜੇ ਇਸ ਭਰੋਸੇ ਤੋਂ ਬਾਅਦ ਵੀ ਉਸ ਨੂੰ ਡਿਊਟੀ ’ਤੇ ਨਾ ਰੱਖਿਆ ਗਿਆ ਤਾਂ ਉਹ ਕੋਈ ਹੋਰ ਕਦਮ ਚੁੱਕਣ ਲਈ ਮਜਬੂਰ ਹੋਵੇਗਾ। ਪੰਜਾਬ ਰੋਡਵੇਜ਼ ਡਿਪੂ ਬਟਾਲਾ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਗਈ ਜਾਂਚ ਦੌਰਾਨ ਬੱਸ ਚਾਲਕ ਵੱਲੋਂ ਡੀਜ਼ਲ ਚੋਰੀ ਕਰਨ ਦੀ ਗੱਲ ਸਾਹਮਣੇ ਆਈ ਸੀ ਅਤੇ ਇਸ ਦੀ ਰਿਪੋਰਟ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੁਲੀਸ ਵਿਭਾਗ ਨੂੰ ਭੇਜੀ ਹੈ। ਜੇਕਰ ਉਹ ਬੇਕਸੂਰ ਹੈ ਤਾਂ ਉਹ ਲਿਖਤੀ ਦਰਖਾਸਤ ਦੇ ਕੇ ਜਾਂਚ ਕਰਵਾ ਸਕਦਾ ਹੈ ਪਰ ਉਹ ਅਜਿਹਾ ਕਰਨ ਦੀ ਬਜਾਏ ਟੈਂਕੀ ’ਤੇ ਚੜ੍ਹ ਗਿਆ। ਡਰਾਈਵਰ ਨੂੰ ਫਿਲਹਾਲ ਮੁਅੱਤਲ ਨਹੀਂ ਕੀਤਾ ਜਾ ਰਿਹਾ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।





News Source link

- Advertisement -

More articles

- Advertisement -

Latest article