42.3 C
Patiāla
Wednesday, May 15, 2024

ਕਬੱਡੀ ਪ੍ਰਮੋਟਰ ਦਾਰਾ ਮੁਠੱਡਾ ਦਾ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

Must read


ਸਰਬਜੀਤ ਸਿੰਘ ਗਿੱਲ

ਫਿਲੌਰ, 9 ਜੂਨ

ਵਿਸ਼ਵ ਪੱਧਰ ’ਤੇ ਪਿੰਡ ਮੁਠੱਡਾ ਕਲਾਂ ਨੂੰ ਕਬੱਡੀ ਦੇ ਨਾਂ ਨਾਲ ਚਮਕਾਉਣ ਵਾਲੇ ਉੱਘੇ ਕਬੱਡੀ ਪ੍ਰਮੋਟਰ ਦਾਰਾ ਮੁਠੱਡਾ ਦਾ ਦੇਹਾਂਤ ਹੋ ਗਿਆ। ਦਾਰਾ ਮੁਠੱਡਾ ਦੇ ਨਾਮ ਨਾਲ ਜਾਣੇ ਜਾਂਦੇ 52 ਸਾਲਾਂ ਰਣਜੀਤ ਸਿੰਘ ਔਜਲਾ ਦੀ ਮੌਤ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਭਰ ‘ਚ ਸੋਗ ਹੈ। ਬਹੁਤ ਸਾਰੇ ਕਬੱਡੀ ਪ੍ਰਮੋਟਰਾਂ ਅਤੇ ਪਿੰਡ ਵਾਸੀਆਂ ਨੇ ਸੋਗ ਦਾ ਪ੍ਰਗਟਾਵਾ ਕੀਤਾ।





News Source link

- Advertisement -

More articles

- Advertisement -

Latest article