39 C
Patiāla
Wednesday, May 15, 2024

ਮਾਂ ਦਿਵਸ ਨੂੰ ਸਮਰਪਿਤ ਰਹੀ ਮਾਸਿਕ ਇਕੱਤਰਤਾ

Must read


ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਮੀਟਿੰਗ ਮੀਤ ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਕੁਲਦੀਪ ਘਟੌੜਾ ਦੀ ਪ੍ਰਧਾਨਗੀ ਹੇਠ ਇੱਥੇ ਜੈਨੇਸਿਜ਼ ਸੈਂਟਰ ਵਿਖੇ ਹੋਈ। ਗੁਰਚਰਨ ਥਿੰਦ ਨੇ ਹਾਜ਼ਰ ਭੈਣਾਂ ਨੂੰ ਜੀ ਆਇਆਂ ਆਖ ਸਭ ਦਾ ਨਿੱਘਾ ਸਵਾਗਤ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਰਾਜਿੰਦਰ ਚੋਹਕਾ ਨੂੰ ਮਈ ਮਹੀਨੇ ਨਾਲ ਸਬੰਧਤ ਦਿਹਾੜਿਆਂ ਬਾਰੇ ਗੱਲ ਕਰਨ ਦਾ ਸੱਦਾ ਦਿੱਤਾ।

ਚੋਹਕਾ ਨੇ ਮਈ ਦਿਵਸ, ਵਿਸ਼ਵ ਪ੍ਰੈੱਸ ਦਿਵਸ, ਰੈੱਡ ਕਰਾਸ ਦਿਵਸ ਅਤੇ ਲੋਕ ਇਨਕਲਾਬ ਦੇ ਮੋਢੀ ਕਾਰਲ ਮਾਰਕਸ ਦੇ ਜੀਵਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਮਈ ਮਹੀਨੇ ਮਾਂ-ਦਿਵਸ ਨੂੰ ਸਮਰਪਤ ਦਿਹਾੜੇ ਬਾਰੇ ਗੱਲ ਕਰਦਿਆਂ ਕਿਹਾ ਕਿ ਮਾਂ ਨੂੰ ਇੱਕ ਦਿਨ ਹੀ ਕਿਉਂ ਹਰ ਰੋਜ਼ ਸਮਰਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ’ ਦੀਆਂ ਪੰਕਤੀਆਂ ਦੁਹਰਾਉਂਦੇ ਬਲਵਿੰਦਰ ਬਾਲਮ ਦੀ ਕਵਿਤਾ, ‘ਕਿਸੇ ਵੀ ਕੀਮਤ ’ਤੇ ਮੈਂ ਮਾਂ ਨਹੀਂ ਦੇਣੀ’ ਸੁਣਾਈ। ਹਰਦੇਵ ਕੌਰ ਨੇ ‘ਮਾਂ ਦਾ ਰਿਸ਼ਤਾ ਸਭ ਤੋਂ ਉੱਚਾ ਜੋ ਹਰ ਪਲ ਗਲ਼ ਨਾ ਲਾਵੇ’ ਬੋਲ ਸਾਂਝੇ ਕੀਤੇ। ਇਕਬਾਲ ਕੌਰ ਭੁੱਲਰ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੰਮੜੀ ਦਾ ਵਿਹੜਾ’ ਅਤੇ ਸੁਰਜੀਤ ਢਿੱਲੋਂ ਨੇ ਮਾਂ ਦੇ ਹੱਥਾਂ ਦੇ ਪਕਾਏ ਪਕਵਾਨਾਂ ਦੀ ਮਹਿਕ ਨਾਲ ਭਰੀਆਂ ਯਾਦਾਂ ਸਾਂਝੀਆਂ ਕੀਤੀਆਂ। ਜਸਮਿੰਦਰ ਨੇ ‘ਜਨਮ ਵੇਲੇ ਬੱਚਾ ਰੋਂਦਾ ਮਾਂ ਹੱਸਦੀ ਪਰ ਬਾਕੀ ਸਾਰੀ ਉਮਰ ਜੇ ਬੱਚਾ ਰੋਂਦਾ ਤਾਂ ਮਾਂ ਕਦੇ ਹੱਸਦੀ ਨਹੀਂ’, ਕੁਲਵੰਤ ਗਿੱਲ ਨੇ ‘ਜੇਕਰ ਇੱਕ ਜ਼ਿੰਦਗੀ ਦੂਸਰੀ ਵਿੱਚ ਜੀਵੀ ਜਾ ਸਕਦੀ ਹੈ ਤਾਂ ਇਸ ਦਾ ਨਮੂਨਾ ਮਾਂ ਹੈ’, ਗੁਰਤੇਜ ਸਿੱਧੂ ਨੇ ‘ਮਾਂ ਤੇ ਮਾਂ ਹੁੰਦੀ ਹੈ ਸੱਸ ਵੀ ਮਾਂ ਹੁੰਦੀ ਹੈ’ ਟੂਕਾਂ ਨਾਲ ਔਰਤ ਦੇ ਅਦੁੱਤੀ ਮਾਂ-ਰੂਪ ਨੂੰ ਚਿਤਵਿਆ। ਕੁਲਦੀਪ ਘਟੌੜਾ ਨੇ ਮਾਂ ਦੇ ਫ਼ਰਜ਼ਾਂ ਦਾ ਵਰਣਨ ਕਰਦਿਆਂ ਇਹ ਵੀ ਕਿਹਾ ਕਿ ਮਾਂ ਕਦੇ ਆਪਣੇ ਬੱਚਿਆਂ ਨੂੰ ਦੁਰਕਾਰੇ ਨਾ ਜਾਂ ਉਨ੍ਹਾਂ ਦੇ ਦਿਲ ਦੁਖਾਉਣ ਵਾਲੀ ਗੱਲ ਨਾ ਕਰੇ।

ਅਮਰਜੀਤ ਵਿਰਦੀ (ਸੈਡਲ ਰਿੱਜ) ਨੇ ‘ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ ਕੋਈ ਟੁੱਟਦੀ ਏ ਕਹਿਰਾਂ ਦੇ ਨਾਲ’ ਗੀਤ ਸੁਰ ਵਿੱਚ ਗਾਇਆ। ਸੁਰਿੰਦਰ ਸੰਧੂ ਨੇ ‘ਬਾਬਲਾ ਪੀਂਘ ਪਵਾਦੇ ਮੇਰੀ ਖੇਤ ਬਰੋਟੇ ਵੇ’ ਗੀਤ ਗਾਇਆ ਅਤੇ ਗੁਰਤੇਜ ਸਿੱਧੂ ਨੇ ‘ਮਾਈ ਦੀ ਬਿਮਾਰੀ’ ਦੀ ਹਾਸਰਸ ਕਵਿਤਾ ਸੁਣਾ ਢਿੱਡੀਂ ਪੀੜਾਂ ਪਾਈਆਂ। ਸਰਬਜੀਤ ਉੱਪਲ ਨੇ ਲੋਕ ਗੀਤ ਪੇਸ਼ ਕੀਤਾ ਅਤੇ ਸ਼ਵਿੰਦਰ ਨੇ ‘ਜੈਸੀ ਸੰਗਤ ਤੈਸੀ ਰੰਗਤ’ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਦਰਸਾਈ। ਜੁਗਿੰਦਰ ਪੁਰਬਾ, ਮਨਜੀਤ ਕੌਰ, ਸ਼ਿੰਦਰਪਾਲ, ਅਵਤਾਰ ਢਿੱਲੋਂ, ਗੁਰਮੀਤ ਸਮਰਾ ਤੇ ਰਣਜੀਤ ਕੰਗ ਨੇ ਮਾਵਾਂ ਧੀਆਂ ਦੇ ਪਿਆਰ, ਵਿਯੋਗ ਤੇ ਮੇਲ-ਮਿਲਾਪ ਦੀਆਂ ਬੋਲੀਆਂ ਮਾਵਾਂ ਦੇ ਦਿਹਾੜੇ ਨੂੰ ਸਮਰਪਿਤ ਕੀਤੀਆਂ। ਕਿਰਨ ਕਲਸੀ ਨੇ ਆਪਣੇ ਪਰਿਵਾਰ ਵਿੱਚ ਦੂਸਰੀ ਪੋਤਰੀ ਦੇ ਜਨਮ ਦੀ ਖੁਸ਼ੀ ‘ਪੁੱਤ ਦੀ ਨਾ ਧੀ ਦੀ ਖੁਸ਼ੀ ਮਨਾਈਏ ਨਵੇਂ ਜੀਅ ਦੀ’ ਬੋਲਾਂ ਨਾਲ ਸਾਂਝੀ ਕੀਤੀ।

ਗੁਰਦੀਸ਼ ਗਰੇਵਾਲ ਨੇ ਕਿਹਾ ਕਿ ਮਾਂ-ਧੀ ਅਤੇ ਪਤਨੀ ਵਿੱਚੋਂ ਮਾਂ ਸਭ ਤੋਂ ਸਤਿਕਾਰਤ ਹੈ। ਭਗਤ ਪੂਰਨ ਸਿੰਘ ਦੇ ਜੀਵਨ ’ਤੇ ਉਸ ਦੀ ਮਾਂ ਮਹਿਤਾਬ ਕੌਰ ਦੇ ਡੂੰਘੇ ਪ੍ਰਭਾਵ ਦਾ ਵਰਣਨ ਕਰਦਿਆਂ ਕਿਹਾ ਕਿ ਬੱਚੇ ਨੂੰ ਜਨਮ ਦੇ ਮਾਂ ਬਣ ਜਾਣਾ ਹੀ ਕਾਫ਼ੀ ਨਹੀਂ, ਉਸ ਦੇ ਜੀਵਨ ਨੂੰ ਲੋੜੀਂਦੀ ਸੇਧ ਦਿੰਦੇ ਰਹਿਣਾ ਵੀ ਅਤੀ ਜ਼ਰੂਰੀ ਹੈ। ਨੈਪੋਲੀਅਨ ਦੇ ਕਥਨ ‘ਮੈਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ’ ਦਾ ਹਵਾਲਾ ਦੇ ਕੇ ਮਾਂ ਦੇ ਕੌਮ-ਸਿਰਜਕ ਹੋਣ ਦੀ ਗੱਲ ਵੀ ਕੀਤੀ। ਅੰਤ ਵਿੱਚ ਗੁਰਚਰਨ ਥਿੰਦ ਨੇ ਜ਼ਬਰੀ ਜਾਂ ਅਣਭੋਲ ਬਣੀਆਂ ਮਾਵਾਂ ਦੀ ਬੇਵਸੀ ਬਿਆਨਦੀ ਆਪਣੀ ਕਵਿਤਾ ‘ਨਾਰੀ ਮੁਕਤੀ’ ਦੇ ਇਸ ਕਾਵਿ-ਟੋਟੇ ਨਾਲ ਅੱਜ ਦੀ ਮੀਟਿੰਗ ਦੀ ਸਮਾਪਤੀ ਕੀਤੀ:

ਤੈਨੂੰ ਪਤਾ ਤੂੰ ਹੈਂ ਆਦਮ, ਮੈਨੂੰ ਪਤਾ ਮੈਂ ਹਾਂ ਹੱਵਾ

ਤੂੰ ਹੈਂ ਮੇਰਾ ਪੂਰਕ ਮੈਂ ਹਾਂ ਤੇਰੀ ਪੂਰਕ

ਤੇਰੀ ਮੇਰੀ ਜੋੜੀ ਰਹਿਣੀ ਅਜ਼ਲਾਂ ਤੋੜੀ

ਪਰ ਸਾਡਾ ਸਾਂਝਾ ਕਰਮ ਜੇ ਕਦੇ ਬਣ ਜਾਵੇ ਕੁਕਰਮ

ਤਾਂ ਸਜ਼ਾ ਸਿਰਫ਼ ਮੈਨੂੰ ਤੇ ਸਿਰਫ਼ ਮੈਨੂੰ ਹੀ ਕਿਉਂ?

ਤੂੰ ਬਚ ਜਾਵੇਂ ਕਿੰਜ ਤੂੰ ਬਚ ਜਾਵੇਂ ਕਿਉਂ?



News Source link
#ਮ #ਦਵਸ #ਨ #ਸਮਰਪਤ #ਰਹ #ਮਸਕ #ਇਕਤਰਤ

- Advertisement -

More articles

- Advertisement -

Latest article