28.6 C
Patiāla
Wednesday, May 15, 2024

ਪਾਕਿਸਤਾਨ: ਇਮਰਾਨ ਖ਼ਾਨ ਵੱਲੋਂ ਸਮਰਥਕਾਂ ਨੂੰ ਇਸਲਾਮਾਬਾਦ ਤੱਕ ਮਾਰਚ ਦਾ ਸੱਦਾ

Must read


ਪੇਸ਼ਾਵਰ, 22 ਮਈ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਆਪਣੇ ਸਮਰਥਕਾਂ ਨੂੰ 25 ਮਈ ਨੂੰ ਇਸਲਾਮਾਬਾਦ ਵੱਲ ਸ਼ਾਂਤੀਪੂਰਨ ਮਾਰਚ ਕਰਨ ਦਾ ਸੱਦਾ ਦਿੱਤਾ ਹੈ, ਤਾਂ ਕਿ ਕੌਮੀ ਅਸੈਂਬਲੀ ਭੰਗ ਕਰਨ ਅਤੇ ਦੇਸ਼ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ। ਅਹੁਦੇ ਤੋਂ ਹਟਣ ਮਗਰੋਂ ਇਮਰਾਨ ਖ਼ਾਨ ਨੇ ਕਈ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਹਨ। ‘ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਪੇਸ਼ਾਵਰ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਮਗਰੋਂ ਕਿਹਾ ਕਿ ਇਹ ਮਾਰਚ ਧਰਨੇ ਵਿੱਚ ਤਬਦੀਲ ਹੋ ਜਾਵੇਗਾ ਅਤੇ ਜਦੋਂ ਤੱਕ ਉਨ੍ਹਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਮਾਰਚ ਜਾਰੀ ਰਹੇਗਾ। ਉਨ੍ਹਾਂ ਕਿਹਾ, ‘‘ਰਾਜਧਾਨੀ ਤੱਕ ਮਾਰਚ ਦੀ ਮੁੱਖ ਮੰਗ ਕੌਮੀ ਅਸੈਂਬਲੀ ਨੂੰ ਤੁਰੰਤ ਭੰਗ ਕਰਨਾ ਅਤੇ ਅਗਲੀਆਂ ਆਮ ਚੋਣਾਂ ਦੀ ਤਰੀਕ ਤੈਅ ਕਰਨ ਲਈ ਦਬਾਅ ਬਣਾਉਣਾ ਹੈ।’’ ਖ਼ਾਨ ਨੇ ਕਿਹਾ, ‘‘ਉਹ ਚਾਹੁੰਦੇ ਹਨ ਹਰ ਤਬਕੇ ਦੇ ਲੋਕ ਮਾਰਚ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਖ਼ਿਲਾਫ਼ ਆਵਾਜ਼ ਉਠਾਉਣ।’’ -ਪੀਟੀਆਈ





News Source link

- Advertisement -

More articles

- Advertisement -

Latest article