37.2 C
Patiāla
Friday, April 26, 2024

ਪਾਕਿਸਤਾਨ ਤੋਂ ਆਏ ਡਰੋਨ ਵਿੱਚੋਂ ਦਸ ਕਿਲੋ ਨਸ਼ੀਲਾ ਪਦਾਰਥ ਬਰਾਮਦ

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 9 ਮਈ

ਬੀਐਸਐਫ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਪਾਕਿਸਤਾਨ ਤੋਂ ਆਏ ਇਕ ਡਰੋਨ ਨੂੰ ਡੇਗਣ ਮਗਰੋਂ ਇਸ ਨਾਲ ਆਇਆ ਇਕ ਬੈਗ ਬਰਾਮਦ ਕੀਤਾ ਜਿਸ ਵਿੱਚੋਂ ਨੌੰ ਪੈਕੇਟ ਨਸ਼ੀਲੇ ਪਦਾਰਥ ਦੇ ਬਰਾਮਦ ਹੋਏ ਜਿਸ ਬਾਰੇ ਸ਼ੱਕ ਹੈ ਕਿ ਇਹ ਹੈਰੋਇਨ ਹੀ ਹੋਵੇਗੀ ਇਸ ਦਾ ਵਜ਼ਨ ਦਸ ਕਿੱਲੋ ਤੋਂ ਵੱਧ ਹੈ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਵਾਲੇ ਪਾਸਿਉਂ ਆਇਆ ਸੀ ਜਿਸ ਨੂੰ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਦੇਖਿਆ ਅਤੇ ਇਸ ਉਪਰ ਗੋਲੀ ਚਲਾਈ ਗਈ। ਇਸ ਨੂੰ ਡੇਗਣ ਮਗਰੋਂ ਇਕ ਬੈਗ ਬਰਾਮਦ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਾਲੇ ਪਾਸਿਉਂ ਕਈ ਵਾਰ ਡਰੋਨ ਰਾਹੀਂ ਤਸਕਰੀ ਦਾ ਯਤਨ ਕੀਤਾ ਜਾ ਚੁੱਕਾ ਹੈ ।





News Source link

- Advertisement -

More articles

- Advertisement -

Latest article