36 C
Patiāla
Wednesday, May 8, 2024

ਬਲਵਿੰਦਰ ਸੰਧੂ ਅਤੇ ਨਿਰਮਲ ਦਿਓਲ ਦਾ ਸਨਮਾਨ

Must read


ਆਸਟਰੇਲੀਆ ਦੀ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ (ਇਪਸਾ) ਵੱਲੋਂ ਅਦਬੀ ਸਮਾਗਮਾਂ ਦੀ ਮਾਸਿਕ ਲੜੀ ਤਹਿਤ ਸਾਹਿਤਕ ਸਮਾਗਮ ਰਚਾਇਆ ਗਿਆ। ਇਸ ਵਿੱਚ ਪੰਜਾਬ ਤੋਂ ਨਾਮਵਰ ਕਵੀ ਬਲਵਿੰਦਰ ਸੰਧੂ ਦਾ ਰੂਬਰੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਸਾਹਿਤ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਗੀਤਕਾਰ ਨਿਰਮਲ ਦਿਓਲ ਨੂੰ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਲੇਖਕ ਨਿਰੰਜਨ ਸਿੰਘ ਵਿਰਕ ਅਤੇ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਦਾ ਵੀ ਸਨਮਾਨ ਕੀਤਾ ਗਿਆ।

ਸਮਾਗਮ ਦੇ ਪਹਿਲੇ ਭਾਗ ਵਿੱਚ ਕਵੀ ਦਰਬਾਰ ਦਾ ਆਰੰਭ ਹਰਜੀਤ ਕੌਰ ਸੰਧੂ ਦੀ ਗ਼ਜ਼ਲ ਨਾਲ ਹੋਇਆ। ਇਸ ਤੋਂ ਬਾਅਦ ਪਾਲ ਰਾਊਕੇ ਨੇ ਗੀਤ, ਬਾਲ ਅਸ਼ਮੀਤ ਸੰਧੂ ਅਤੇ ਸੁਖਮਨ ਸੰਧੂ ਨੇ ਬਾਲ ਗੀਤ, ਗੀਤਕਾਰ ਸੁਰਜੀਤ ਸੰਧੂ ਨੇ ਹਿੰਦ-ਪਾਕਿ ਸਾਂਝ ਨੂੰ ਸਮਰਪਿਤ ਗੀਤ, ਲੋਕ ਗਾਇਕ ਮੀਤ ਧਾਲੀਵਾਲ ਨੇ ਵੀ ਹਿੰਦ-ਪਾਕਿ ਦੋਸਤੀ ਨੂੰ ਸਮਰਪਿਤ ਗੀਤ, ਇਕਬਾਲ ਸਿੰਘ ਧਾਮੀ ਨੇ ਮਹਾਰਾਣੀ ਜਿੰਦਾ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਇਸ ਲੜੀ ਨੂੰ ਅੱਗੇ ਤੋਰਦਿਆਂ ਮਨਦੀਪ ਸਿੰਘ ਹੋਠੀ ਨੇ ਕਵਿਤਾ, ਸਰਬਜੀਤ ਸੋਹੀ ਨੇ ਨਜ਼ਮ, ਰੁਪਿੰਦਰ ਸੋਜ਼ ਨੇ ਕਵਿਤਾ ਨਾਲ ਭਰਵੀਂ ਹਾਜ਼ਰੀ ਲਵਾਈ।

ਸਮਾਗਮ ਦੇ ਦੂਸਰੇ ਭਾਗ ਵਿੱਚ ਮਨਜੀਤ ਬੋਪਾਰਾਏ ਨੇ ਰੂਸ-ਯੂਕਰੇਨ ਯੁੱਧ ਬਾਰੇ ਭਾਵਪੂਰਤ ਕਵਿਤਾ ਪੇਸ਼ ਕੀਤੀ। ਇਸ ਤੋਂ ਬਾਅਦ ਗੀਤਕਾਰ ਰੱਤੂ ਰੰਧਾਵਾ ਨੇ ਦੋ ਗੀਤਾਂ ਨਾਲ ਦਾਦ ਹਾਸਲ ਕੀਤੀ। ਉਨ੍ਹਾਂ ਤੋਂ ਬਾਅਦ ਬਜ਼ੁਰਗ ਲੇਖਕ ਨਿਰੰਜਨ ਸਿੰਘ ਵਿਰਕ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਰਵਾਸੀ ਧਰਤੀ ’ਤੇ ਸ਼ਲਾਘਾਯੋਗ ਉਪਰਾਲਾ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਸਾਹਿਤ ਅਤੇ ਪੁਸਤਕਾਂ ਬਾਰੇ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਅਤੇ ਇੰਡੋਜ਼ ਲਾਇਬ੍ਰੇਰੀ ਵਿੱਚ ਲੱਗੇ ਮਰਹੂਮ ਹਸਤੀਆਂ ਦੇ ਪੋਰਟਰੇਟਾਂ ਨੂੰ ਵਧੀਆ ਪਹਿਲਕਦਮੀ ਕਿਹਾ। ਅੰਤ ਵਿੱਚ ਪੰਜਾਬ ਤੋਂ ਆਏ ਕਵੀ ਬਲਵਿੰਦਰ ਸੰਧੂ ਨੇ ਜਿੱਥੇ ਸਿਰਜਣ ਪ੍ਰਕਿਰਿਆ ਅਤੇ ਜੀਵਨ ਸਫ਼ਰ ਬਾਰੇ ਗੱਲਬਾਤ ਕੀਤੀ, ਉੱਥੇ ਕਵਿਤਾਵਾਂ ਦੀ ਪੇਸ਼ਕਾਰੀ ਕਰਦਿਆਂ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਮਿਹਰ ਚੰਦ ਵਾਗਲਾ, ਸ਼ਮਸ਼ੇਰ ਸਿੰਘ ਚੀਮਾ, ਬਿਕਰਮਜੀਤ ਸਿੰਘ ਚੰਦੀ, ਦੀਪਇੰਦਰ ਸਿੰਘ, ਗੁਰਵਿੰਦਰ ਸਿੰਘ ਖੱਟੜਾ, ਜਸਵਿੰਦਰ ਬਰਾੜ ਆਦਿ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਅਤੇ ਸਰਬਜੀਤ ਸੋਹੀ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ।



News Source link
#ਬਲਵਦਰ #ਸਧ #ਅਤ #ਨਰਮਲ #ਦਓਲ #ਦ #ਸਨਮਨ

- Advertisement -

More articles

- Advertisement -

Latest article