40.1 C
Patiāla
Friday, April 26, 2024

ਸੰਗਰੂਰ: ਸਮੂਹ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 13 ਅਪਰੈਲ

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਖਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਜ਼ਿਲ੍ਹਾ ਸੰਗਰੂਰ ਵੱਲੋਂ ਪ੍ਰਧਾਨ ਪੰਕਜ ਗਰਗ ਇੰਸਪੈਕਟਰ ਪਨਗ੍ਰੇਨ, ਪ੍ਰਧਾਨ ਰਜਿੰਦਰ ਸੱਗੂ ਪਨਸਪ, ਪ੍ਰਧਾਨ ਬਲਜਿੰਦਰ ਸਿੰਘ ਮਾਰਕਫੈਡ, ਪ੍ਰਧਾਨ ਮੁਕਲ ਮੰਨੂ ਵੇਅਰਹਾਊਸ ਦੀ ਅਗਵਾਈ ਹੇਠ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖੁਰਾਕ ਅਤੇ ਸਪਲਾਈਜ਼ ਵਿਭਾਗ ਇੰਸਪੈਕਟੋਰੇਟ ਸਟਾਫ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਂਸਲ ਨੇ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਕਣਕ ਦੀ ਖਰੀਦ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ।  ਖਰੀਦ ਏਜੰਸੀਆਂ ਦੇ ਆਗੂਆਂ ਪੰਕਜ ਗਰਗ ਅਤੇ ਰਾਜਿੰਦਰ ਸੱਗੂ ਨੇ ਦੱਸਿਆ ਕਿ ਜਿਹੜੀ ਕਣਕ ਮੰਡੀਆਂ ਵਿੱਚ ਆ ਰਹੀ ਹੈ ਉਹ ਕੇੱਦਰ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਖਰੀਦੀ ਨਹੀਂ ਜਾ ਸਕਦੀ, ਜਿਸ ਦੀ ਪੁਸਟੀ ਐੱਫਸੀਆਈ ਵੱਲੋਂ ਕਣਕ ਦੇ ਸੈਂਪਲਾਂ ਦੇ ਨਿਰੀਖਣ ਤੋਂ ਕੀਤੀ ਜਾ ਸਕਦੀ ਹੈ। ਬਲਜਿੰਦਰ ਸਿੰਘ ਅਤੇ ਮੁਕਲ ਮੰਨੂੰ, ਸੰਦੀਪ ਸਿੰਘ ਸੋਨੀ, ਕੁਲਦੀਪ ਸਿੰਘ, ਪੁਸ਼ਪਿੰਦਰ ਸਿੰਘ, ਅਵਤਾਰ ਸਿੰਘ, ਆਸ਼ੂ ਗੋਇਲ ਅਤੇ ਖਰੀਦ ਏਜੰਸੀਆਂ ਦੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਣਕ ਦੇ ਨਿਰਧਾਰਤ ਮਾਪਦੰਡਾਂ ਵਿੱਚ ਲੋੜ ਅਨੁਸਾਰ ਛੋਟ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਖਰੀਦ ਏਜੰਸੀਆਂ ਦੇ ਮੁਲਾਜ਼ਮ ਖਰੀਦ ਕਰਨ ਵਿੱਚ ਅਸਮਰਥ ਹੋਣਗੇ। ਇਸ ਲਈ ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਜਾਂਦਾ ਹੈ। ਇਸ ਮੌਕੇ ਪਦਮ ਮਿੱਤਲ, ਸੁਮਿਤ ਮਿੱਤਲ, ਆਸ਼ੂ ਸਿੰਗਲਾ, ਦਵਿੰਦਰ ਸਿੰਘ, ਕੁਲਦੀਪ ਸਿੰਘ, ਯੁਗਲ ਕਿਸ਼ੋਰ, ਆਸ਼ੂ ਗੋਇਲ, ਇੰਦਰਜੀਤ ਸਿੰਘ ਚੇਅਰਮੈਨ ਪਨਗ੍ਰਨ, ਤਰੁਣ ਸਿੰਗਲਾ, ਕੁਲਦੀਪ ਸਿੰਘ ਮਾਰਕਫੈਡ, ਪਰਮਜੀਤ ਸਿੰਘ ਮਿੱਤਲ ਵੇਅਰ ਹਾਊਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਰੀਦ ਏਜੰਸੀਆਂ ਦੇ ਮੁਲਾਜ਼ਮ ਹਾਜ਼ਰ ਸਨ।



News Source link

- Advertisement -

More articles

- Advertisement -

Latest article