18 ਸਾਲਾ ਟੇਬਲ ਟੈਨਿਸ ਖਿਡਾਰੀ ਦੀਨਦਿਆਲਨ ਦੀ ਸੜਕ ਹਾਦਸੇ ’ਚ ਮੌਤ; ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

0
425


ਨਵੀਂ ਦਿੱਲੀ, 18 ਅਪਰੈਲ

ਤਾਮਿਲਨਾਡੂ ਦੇ 18 ਸਾਲਾ ਟੇਬਲ ਟੈਨਿਸ ਖਿਡਾਰੀ ਵਿਸ਼ਵ ਦੀਨਦਿਆਲਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੇਸ਼ ਦੇ ਉਭਰਦੇ ਖਿਡਾਰੀ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਨੇ ਕਈ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂ ਉਚਾ ਕੀਤਾ ਸੀ। ਉਹ 83ਵੀਂ ਸੀਨੀਅਰ ਨੈਸ਼ਨਲ ਅਤੇ ਇੰਟਰ-ਸਟੇਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਸ਼ਿਲਾਂਗ ਜਾ ਰਿਹਾ ਸੀ ਕਿ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।





News Source link

LEAVE A REPLY

Please enter your comment!
Please enter your name here