ਹੋਮ ਗਾਰਡ ਸੰਸਥਾ ਨੇ ਸਥਾਪਨਾ ਦਿਵਸ ਮਨਾਇਆ – Punjabi Tribune

Must read


ਪੰਚਕੂਲਾ:

ਹਰਿਆਣਾ ਹੋਮ ਗਾਰਡ ਦੇ ਡੀਜੀਪੀ ਦੇਸਰਾਜ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਜ਼ਿਲ੍ਹਾ ਦਫ਼ਤਰਾਂ ਅਤੇ ਸੂਬੇ ਦੇ ਸਿਖਲਾਈ ਕੇਂਦਰ ਮੋਗੀਨੰਦ ਪੰਚਕੂਲਾ ਵਿੱਚ 62ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਝੰਡਾ ਲਹਿਰਾਉਣ ਉਪਰੰਤ ਵਿਭਾਗ ਦੇ ਏਡੀਜੀਪੀ ਸੀਐੱਸ ਰਾਓ ਨੇ ਹੋਮ ਗਾਰਡ ਅਤੇ ਸਿਵਲ ਡਿਫੈਂਸ ਦੇ ਜੁਆਇੰਟ ਟਰੇਨਿੰਗ ਇੰਸਟੀਚਿਊਟ ਵਿੱਚ ਪਰੇਡ ਦਾ ਨਿਰੀਖਣ ਕੀਤਾ। ਸੂਬੇ ਦੀ ਸਿਖਲਾਈ ਸੰਸਥਾ ਵਿੱਚ ਹੋਮਗਾਰਡ ਮੁਲਾਜ਼ਮਾਂ ਦੀਆਂ 5 ਟੁਕੜੀਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵਾਲੰਟੀਅਰਾਂ ਨੇ ਇਕੱਠੇ ਹੋ ਕੇ ਸਲਾਮੀ ਮਾਰਚ ਪਾਸਟ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ। ਏ.ਡੀ.ਜੀ.ਪੀ. ਨੇ ਦੱਸਿਆ ਕਿ ਸਰਕਾਰ ਤੋਂ ਮਨਜ਼ੂਰੀ ਮਿਲਦੇ ਹੀ ਨਵੀਂ ਭਰਤੀ ਕੀਤੀ ਜਾਵੇਗੀ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article