ਹੈਦਰਾਬਾਦ ’ਚ ਰੁੱਖ਼ ਵੱਢਣ ਦੇ ਮਾਮਲੇ ’ਤੇ ਸੁਪਰੀਮ ਕੋਰਟ ਨੇ ਸਖ਼ਤ – Punjabi Tribune

Must read


ਨਵੀਂ ਦਿੱਲੀ, 16 ਅਪਰੈਲ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹੈਦਰਾਬਾਦ ਯੂਨੀਵਰਸਿਟੀ ਨੇੜਲੀ ਜ਼ਮੀਨ ’ਤੇ ਵੱਡੀ ਗਿਣਤੀ ਰੁੱਖ਼ ਵੱਢਣ ਕਾਰਨ ਵਾਤਾਵਰਨ ਨੂੰ ਪਹੁੰਚ ਰਹੇ ਨੁਕਸਾਨ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਉਹ ਵਾਤਾਵਰਨ ਦੀ ਰਾਖੀ ਲਈ ਹਰਸੰਭਵ ਕੋਸ਼ਿਸ਼ ਕਰਨਗੇ। ਜਸਟਿਸ ਬੀਆਰ ਗਵਈ ਅਤੇ ਆਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਉਸ ਜ਼ਮੀਨ ’ਤੇ ਹੁਣ ਇਕ ਵੀ ਰੁੱਖ ਨਹੀਂ ਵੱਢਿਆ ਜਾਣਾ ਚਾਹੀਦਾ ਹੈ। ਬੈਂਚ ਨੇ ਤਿਲੰਗਾਨਾ ਸਰਕਾਰ ਤੋਂ ਚਾਰ ਹਫ਼ਤਿਆਂ ’ਚ ਜਵਾਬ ਮੰਗਦਿਆਂ ਮਾਮਲੇ ਦੀ ਸੁਣਵਾਈ 15 ਮਈ ਲਈ ਤੈਅ ਕਰ ਦਿੱਤੀ। ਜਸਟਿਸ ਗਵਈ ਨੇ ਤਿਲੰਗਾਨਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ ਕਿ ਜੇ ਮੁੱਖ ਸਕੱਤਰ ਜਾਂ ਸਕੱਤਰ ਕਿਸੇ ਸਖ਼ਤ ਕਾਰਵਾਈ ਤੋਂ ਆਪਣਾ ਬਚਾਅ ਚਾਹੁੰਦੇ ਹਨ ਤਾਂ 100 ਏਕੜ ਜ਼ਮੀਨ ਦੀ ਸਾਂਭ-ਸੰਭਾਲ ਦੀ ਯੋਜਨਾ ਪੇਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਹੀਂ ਤਾਂ ਉਸੇ ਥਾਂ ’ਤੇ ਆਰਜ਼ੀ ਜੇਲ੍ਹ ਬਣਾ ਕੇ ਤੁਹਾਡੇ ਅਧਿਕਾਰੀਆਂ ਨੂੰ ਡੱਕਿਆ ਜਾਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article