ਸਾਂ ਫਰਾਂਸਿਸਕੋ, 27 ਨਵੰਬਰ
48.70 ਕਰੋੜ ਯੂਜਰਜ਼ ਦੇ ਵਟਸਐਪ ਫੋਨ ਨੰਬਰ ਚੋਰੀ ਕਰ ਲਏ ਗਏ ਹਨ ਅਤੇ ਮਸ਼ਹੂਰ ਹੈਕਿੰਗ ਕਮਿਊਨਿਟੀ ਫੋਰਮ ‘ਤੇ ਵਿਕਰੀ ਲਈ ਰੱਖੇ ਗਏ ਹਨ। ਸਾਈਬਰਨਿਊਜ਼ ਅਨੁਸਾਰ ਡਾਟਾਸੈੱਟ ਵਿੱਚ ਕਥਿਤ ਤੌਰ ‘ਤੇ 84 ਦੇਸ਼ਾਂ ਦੇ ਵੱਟਸਐਪ ਯੂਜਰਜ਼ ਡਾਟਾ ਅਤੇ ਅਮਰੀਕਾ ਦੇ 3.2 ਕਰੋੜ ਤੋਂ ਵੱਧ ਯੂਜਰਜ਼ ਦੇ ਫੋਨ ਨੰਬਰ, ਬਰਤਾਨੀਆ ਦੇ 1.1 ਕਰੋੜ ਅਤੇ ਰੂਸ ਦੇ 1 ਕਰੋੜ ਫੋਨ ਨੰਬਰ ਸ਼ਾਮਲ ਹਨ। ਹੈਕਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਮਿਸਰ (4.5 ਕਰੋੜ), ਇਟਲੀ (3.5 ਕਰੋੜ), ਸਾਊਦੀ ਅਰਬ (2.9 ਕਰੋੜ), ਫਰਾਂਸ (2 ਕਰੋੜ), ਅਤੇ ਤੁਰਕੀ (2 ਕਰੋੜ) ਦੇ ਨਾਗਰਿਕਾਂ ਨਾਲ ਸਬੰਧਤ ਬਹੁਤ ਸਾਰੇ ਫੋਨ ਨੰਬਰ ਹਨ।