38.5 C
Patiāla
Saturday, June 6, 2026

ਹੁਸ਼ਿਆਰਪੁਰ ’ਚ ਪਿਓ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ

Must read


ਹੁਸ਼ਿਆਰਪੁਰ, 20 ਅਕਤੂਬਰ

ਇਥੋਂ ਦੇ ਇਕ ਪਿੰਡ ਵਿਚਲੇ ਸਿਹਤ ਕੇਂਦਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿਓ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਕਸ਼ਮੀਰੀ ਲਾਲ ਅਤੇ ਉਸ ਦੇ ਪੁੱਤਰ ਅਮਰਜੀਤ ਸਿੰਘ ਵਾਸੀ ਤਲਵੰਡੀ ਅਰਾਈਆਂ ਵਜੋਂ ਹੋਈ ਹੈ। ਕਸ਼ਮੀਰੀ ਲਾਲ ਆਪਣੇ ਪੁੱਤ ਨਾਲ ਚੱਕੋਵਾਲ ਬ੍ਰਾਹਮਣਾ ਪਿੰਡ ਦੇ ਸਿਹਤ ਕੇਂਦਰ ’ਚ ਨੂੰਹ ਨੂੰ ਮਿਲਣ ਗਿਆ ਸੀ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਤੁਰੰਤ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਮੁਤਾਬਕ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। -ਪੀਟੀਆਈ

 



News Source link

- Advertisement -

More articles

- Advertisement -

Latest article