ਨਵੀਂ ਦਿੱਲੀ, 18 ਜੂਨ
ਸੰਸਦੀ ਸੈਸ਼ਨ ਤੋਂ ਪਹਿਲਾਂ ਕਾਂਗਰਸ ਨੇ ਅੱਜ ਕਿਹਾ ਕਿ ‘ਪਾਰਾ’ ਕਾਫੀ ਵਧਣ ਵਾਲਾ ਹੈ, ਕਿਉਂਕਿ ਮਜ਼ਬੂਤ ਵਿਰੋਧੀ ਧਿਰ ਦੀਆਂ ਆਵਾਜ਼ਾਂ ਭਾਜਪਾ ’ਤੇ ਨਿਸ਼ਾਨਾ ਸਾਧਣਗੀਆਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਦਨ ਪਹਿਲਾਂ ਵਾਂਗ ‘ਤਾਨਸ਼ਾਹੀ’ ਤਰੀਕੇ ਨਾਲ ਨਾ ਚੱਲੇ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਉਨ੍ਹਾਂ ਦੀ ‘ਹਮਦਰਦੀ’ ਭਾਜਪਾ ਨਾਲ ਹੈ ਕਿਉਂਕਿ ‘ਇੰਡੀਆ’ ਗੱਠਜੋੜ ਦੇ ਵੱਡੇ ਆਗੂ ਜੋ ਚੰਗੇ ਸਪੀਕਰ ਵੀ ਹਨ, ਸਦਨ ਵਿੱਚ ਪਹੁੰਚ ਗਏ ਹਨ। ਕੀ ਵਿਰੋਧੀ ਧਿਰ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕਰੇਗੀ, ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਸਹਿਯੋਗੀਆਂ ਵੱਲੋਂ ਲਿਆ ਜਾਵੇਗਾ। -ਪੀਟੀਆਈ
News Source link
#ਹਣ #ਤਨਸ਼ਹ #ਨਲ #ਨਹ #ਚਲਗ #ਸਦਨ #ਕਗਰਸ