ਹੁਣ ਕਾਲਜਾਂ ਦੀਆਂ ਕੰਟੀਨਾਂ ’ਚ ਨਹੀਂ ਮਿਲਣਗੇ ਪਿਜ਼ੇ-ਬਰਗਰ

Must read


ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਜੁਲਾਈ
ਯੂੁਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਆਪਣੀਆਂ ਕੰਟੀਨਾਂ ’ਚ ਪਿਜ਼ਾ, ਬਰਗਰ ਸਣੇ ਹੋਰ ਗੈਰ-ਸਿਹਤਮੰਦ ਖੁਰਾਕੀ ਵਸਤਾਂ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਯੂਜੀਸੀ ਨੇ ਇਹ ਨਿਰਦੇਸ਼ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਹਾਲੀਆ ਰਿਪੋਰਟ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ’ਚ ਮੋਟਾਪਾ ਅਤੇ ਸ਼ੂਗਰ ਵੱਡੀ ਸਮੱਸਿਆ ਵਜੋਂ ਉੱਭਰ ਰਹੇ ਹਨ, ਤੋਂ ਬਾਅਦ ਦਿੱਤੇ ਹਨ। ਜਾਣਕਾਰੀ ਮੁਤਾਬਕ ਆਈਸੀਐੱਮਆਰ ਵੱਲੋਂ ਮਈ ਮਹੀਨੇ ਆਪਣੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਫਾਸਟ ਫੂਡ ’ਚ ਫੈਟ ਦੀ ਵੱਧ ਮਾਤਰਾ ਮੋਟਾਪਾ, ਸ਼ੂਗਰ, ਸਮੇਂ ਤੋਂ ਪਹਿਲਾਂ ਚਮੜੀ ਢਲਣ ਤੇ ਦਿਲ ਦਾ ਦੌਰਾ ਪੈਣ ਸਣੇ ਸਿਹਤ ਸਬੰਧੀ ਹੋਰ ਵਿਗਾੜਾਂ ਦਾ ਕਾਰਨ ਬਣ ਸਕਦੀ ਹੈ। ਰਿਪੋਰਟ ਮੁਤਾਬਕ ਭਾਰਤ ’ਚ ਹਰ ਚੌਥਾ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਹੋ ਰਿਹਾ ਹੈ।

 

The post ਹੁਣ ਕਾਲਜਾਂ ਦੀਆਂ ਕੰਟੀਨਾਂ ’ਚ ਨਹੀਂ ਮਿਲਣਗੇ ਪਿਜ਼ੇ-ਬਰਗਰ appeared first on Punjabi Tribune.



News Source link

- Advertisement -

More articles

- Advertisement -

Latest article