ਹਿੰਸਾ ਤੇ ਨਫਰਤ ਦਾ ਵਿਰੋਧ ਕਰਾਂਗੇ: ਟਰੂਡੋ

Must read


ਨਵੀਂ ਦਿੱਲੀ, 10 ਸਤੰਬਰ

ਕੈਨੇਡਾ ’ਚ ਖਾਲਿਸਤਾਨੀ ਤੱਤਾਂ ਦੀਆਂ ਵਧਦੀਆਂ ਗਤੀਵਿਧੀਆਂ ’ਤੇ ਭਾਰਤ ਦੀ ਚਿੰਤਾ ਬਾਰੇ ਪੁੱਛੇ ਜਾਣ ’ਤੇ ਟਰੂਡੋ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦਾ ਮੁਲਕ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਦੀ ਆਜ਼ਾਦੀ ਦੀ ਹਮੇਸ਼ਾ ਰਾਖੀ ਕਰੇਗਾ ਪਰ ਨਾਲ ਹੀ ਹਿੰਸਾ ਰੋਕੇਗਾ ਅਤੇ ਨਫਰਤ ਦਾ ਹਮੇਸ਼ਾ ਵਿਰੋਧ ਕਰੇਗਾ। ਉਨ੍ਹਾਂ ਕਿਹਾ, ‘ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਤੇ ਸ਼ਾਂਤੀ ਪੂਰਨ ਰੋਸ ਪ੍ਰਦਰਸ਼ਨ ਦੀ ਆਜ਼ਾਦੀ ਦੀ ਰਾਖੀ ਕਰੇਗਾ ਅਤੇ ਇਹ ਸਾਡੇ ਲਈ ਬੇਹੱਦ ਅਹਿਮ ਹੈ।’ ਟਰੂਡੋ ਨੇ ਕਿਹਾ, ‘ਨਾਲ ਹੀ ਅਸੀਂ ਹਿੰਸਾ ਰੋਕਣ ਅਤੇ ਨਫਰਤ ਦਾ ਵਿਰੋਧ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਮੈਨੂੰ ਲਗਦਾ ਹੈ ਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੁਝ ਲੋਕਾਂ ਦੀਆਂ ਹਰਕਤਾਂ ਪੂਰੇ ਭਾਈਚਾਰੇ ਜਾਂ ਕੈਨੇਡਾ ਦੀ ਨੁਮਾਇੰਦਗੀ ਨਹੀਂ ਕਰਦੀਆਂ।’ ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇਕ ਅਹਿਮ ਅਰਥਚਾਰਾ ਤੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਤੋਂ ਲੈ ਕੇ ਨਾਗਰਿਕਾਂ ਦੇ ਵਿਕਾਸ ਤੇ ਖੁਸ਼ਹਾਲੀ ਲਈ ਕੈਨੇਡਾ ਦਾ ਅਹਿਮ ਭਾਈਵਾਲ ਹੈ। ਦੋਵੇਂ ਧਿਰਾਂ ਮੌਜੂਦਾ ਸਹਿਯੋਗ ਵਧਾਉਣਾ ਜਾਰੀ ਰੱਖਣਗੀਆਂ। -ਪੀਟੀਆਈ



News Source link

- Advertisement -

More articles

- Advertisement -

Latest article