ਹਿਮਾਚਲ ਵਿੱਚ ਮੀਂਹ ਕਾਰਨ 50 ਸੜਕਾਂ ਬੰਦ – Punjabi Tribune

Must read


ਸ਼ਿਮਲਾ, 18 ਸਤੰਬਰ

ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆਕ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 50 ਸੜਕਾਂ ਬੰਦ ਹੋ ਗਈਆਂ ਅਤੇ 63 ਥਾਵਾਂ ’ਤੇ ਬਿਜਲੀ ਸਪਲਾਈ ਵਿੱਚ ਵਿਘਨ ਪਿਆ।

ਮੋਸਮ ਵਿਭਾਗ ਨੇ ਦੱਸਿਆਕ ਕਿ ਸ਼ਿਮਲਾ ਦੇ ਜੁਬਰਹੱਟੀ ਵਿੱਚ ਮੰਗਲਵਾਰ ਸ਼ਾਮ ਤੋਂ 46 ਮਿਲੀਮੀਟਰ ਬਾਰਿਸ਼ ਹੋਈ, ਇਸ ਤੋਂ ਬਾਅਦ ਮੰਡੀ (38.6 ਮਿਲੀਮੀਟਰ), ਕਸੌਲੀ (35 ਮਿਲੀਮੀਟਰ), ਘਘਾਸ (30 ਮਿਲੀਮੀਟਰ), ਸਰਹਾਨ (26 ਮਿਲੀਮੀਟਰ), ਕੰਡਾਘਾਟ (26 ਮਿਲੀਮੀਟਰ)। 24.4 ਮਿਲੀਮੀਟਰ) ਅਤੇ ਧਰਮਸ਼ਾਲਾ (11.4 ਮਿਲੀਮੀਟਰ)।

ਐਸਈਓਸੀ ਦੇ ਅਨੁਸਾਰ ਬੁੱਧਵਾਰ ਸਵੇਰ ਤੱਕ ਸ਼ਿਮਲਾ ਵਿੱਚ 21, ਮੰਡੀ ਵਿੱਚ 13, ਕਾਂਗੜਾ ਵਿੱਚ 10, ਕੁੱਲੂ ਵਿੱਚ ਪੰਜ ਅਤੇ ਸਿਰਮੌਰ ਜ਼ਿਲ੍ਹੇ ਵਿੱਚ ਇੱਕ ਸੜਕ ਬੰਦ ਕੀਤੀ ਗਈ ਸੀ। ਇਸ ਸਬੰਧੀ ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਬੁੱਧਵਾਰ ਨੂੰ ਸੂਬੇ ਦੇ ਛੇ ਜ਼ਿਲ੍ਹਿਆਂ ਦੇ ਅਲੱਗ-ਥਲੱਗ ਖੇਤਰਾਂ ਵਿੱਚ ‘ਯੈਲੋ’ ਅਲਰਟ ਜਾਰੀ ਕੀਤਾ ਸੀ। ਅਧਿਕਾਰੀਆਂ ਮੁਤਾਬਕ ਸੂਬੇ ’ਚ 27 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਲੈ ਕੇ ਸੋਮਵਾਰ ਸ਼ਾਮ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ’ਚ 172 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ 1,327 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੀਟੀਆਈ



News Source link

- Advertisement -

More articles

- Advertisement -

Latest article